ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਰੋਜ਼ਪੁਰ ’ਚ ਬੀਐੱਸਐੱਫ਼ ਨੇ ਸਰਹੱਦ ਪਾਰ ਕਰਦੇ ਫੜੇ ਦੋ ਪਾਕਿਸਤਾਨੀ

ਫ਼ਿਰੋਜ਼ਪੁਰ ’ਚ ਬੀਐੱਸਐੱਫ਼ ਨੇ ਸਰਹੱਦ ਪਾਰ ਕਰਦੇ ਫੜੇ ਦੋ ਪਾਕਿਸਤਾਨੀ

ਸੀਮਾ ਸੁਰੱਖਿਆ ਬਲ (BSF) ਦੀ 02 ਬਟਾਲੀਅਨ ਦੇ ਜਵਾਨਾਂ ਨੇ ਦੋ ਪਾਕਿਸਤਾਨੀਆਂ ਨੂੰ ਸਰਹੱਦ ਪਾਰ ਕਰ ਕੇ ਭਾਰਤ ’ਚ ਦਾਖ਼ਲ ਹੁੰਦਿਆਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਗੁਰੂਹਰਸਾਏ ’ਚ ਸਰਹੱਦੀ ਚੌਕੀ ਸ਼ਮਸਕੇ ਵਿਖੇ ਫੜਿਆ ਗਿਆ।

 

 

ਉਨ੍ਹਾਂ ਨੂੰ ਜਦੋਂ ਫੜਿਆ ਗਿਆ, ਤਦ ਉਹ ਸਰਹੱਦੀ ਥੰਮ੍ਹ ਨੰਬਰ 2017 ਤੋਂ 2019 ਦੇ ਵਿਚਕਾਰ ਘੁੰਮ ਰਹੇ ਹਨ। ਉਨ੍ਹਾਂ ਨੂੰ ਕੱਲ੍ਹ ਫੜਿਆ ਗਿਆ ਹੈ। ਉਨ੍ਹਾਂ ਦੀ ਸ਼ਨਾਖ਼ਤ ਮੁਹੰਮਦ ਲਤੀਫ਼ ਤੇ ਮੁਹੰਮਦ ਸੈਫ਼ ਵਜੋਂ ਹੋਈ ਹੈ।

 

 

ਇਹ ਦੋਵੇਂ ਪਾਕਿਸਤਾਨ ਦੇ ਓਕਾੜਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ ਲਤੀਫ਼ – ਚੱਕ (ਪਾਕਿਸਤਾਨੀ ਪੰਜਾਬ ’ਚ ਪਿੰਡ ਨੂੰ ਚੱਕ ਆਖਦੇ ਹਨ) ਨੰਬਰ 36–37, 2RA ਦਾ ਅਤੇ ਮੁਹੰਮਦ ਸੈਫ਼ – ਚੱਕ ਨੰਬਰ 38–RA ਦਾ ਰਹਿਣ ਵਾਲਾ ਹੈ।

 

 

ਇਸ ਵੇਲੇ ਉਨ੍ਹਾਂ ਨੂੰ ਸ਼ਮਸਕੇ ਸਰਹੱਦੀ ਚੌਕੀ ’ਤੇ BSF ਦੀ ਹਿਰਾਸਤ ’ਚ ਰੱਖਿਆ ਗਿਆ ਹੈ।

 

 

ਹੁਣ ਇਹ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਕੀ ਇਹ ਦੋਵੇਂ ਆਮ ਪਾਕਿਸਤਾਨੀ ਨਾਗਰਿਕ ਹਨ; ਜੋ ਕਿਸੇ ਭੁਲੇਖੇ ਨਾਲ ਭਾਰਤੀ ਸਰਹੱਦ ਅੰਦਰ ਆ ਗਏ ਕਿ ਜਾਂ ਇਹ ਕੋਈ ਸਾਜ਼ਿਸ਼–ਘਾੜੇ ਘੁਸਪੈਠੀਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF apprehended two Pakistanis while crossing border near Ferozepur