ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSF ਦੀ ਕਾਂਸਟੇਬਲ ਤੇ ਫ਼ੌਜੀ ਜਵਾਨ 'ਤੇ 'ਲੱਗਾ SHO ਨਾਲ ਕੁੱਟਮਾਰ ਦਾ ਦੋਸ਼

BSF ਦੀ ਕਾਂਸਟੇਬਲ ਤੇ ਫ਼ੌਜੀ ਜਵਾਨ 'ਤੇ 'ਲੱਗਾ SHO ਨਾਲ ਕੁੱਟਮਾਰ ਦਾ ਦੋਸ਼

ਬਾਰਡਰ ਸਕਿਓਰਿਟੀ ਫ਼ੋਰਸ (ਬੀਐੱਸਐੱਫ਼ – BSF) ਦੀ ਇੱਕ ਮਹਿਲਾ ਕਾਂਸਟੇਬਲ ਤੇ ਉਸ ਦੇ ਫ਼ੌਜੀ ਪਤੀ ਵਿਰੁੱਧ ਪੁਲਿਸ ਨੇ ਕੇਸ ਦਰਜ ਕੀਤਾ ਹੈ। ਉਨ੍ਹਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ’ਚ ਪੰਜਾਬ ਪੁਲਿਸ ਦੀ ਇੰਕ ਮਹਿਲਾ ਸਬ–ਇੰਸਪੈਕਟਰ ਉੱਤੇ ਕਥਿਤ ਤੌਰ ’ਤੇ ਹਮਲਾ ਕੀਤਾ ਸੀ।

 

 

ਮੁਲਜ਼ਮਾਂ ਦੀ ਸ਼ਨਾਖ਼ਤ ਕਿਰਨਬੀਰ ਕੌਰ ਤੇ ਉਸ ਦੇ ਪਤੀ ਜਸਪ੍ਰਤਾਪ ਸਿੰਘ ਨਿਵਾਸੀ ਪਿੰਡ ਰੱਤਾ ਗੁੱਡਾ, ਸਬ–ਡਿਵੀਜ਼ਨ ਪੱਟੀ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।

 

 

ਪੁਲਿਸ ਮੁਤਾਬਕ ਕਾਂਸਟੇਬਲ ਕਿਰਨਬੀਰ ਕੌਰ ਦੀ ਡਿਊਟੀ ਇਸ ਵੇਲੇ ਅੰਮ੍ਰਿਤਸਰ ਵਿਖੇ ਹੀ ਲੱਗੀ ਹੋਈ ਹੈ ਤੇ ਉਸ ਦਾ ਫ਼ੌਜੀ ਪਤੀ ਫ਼ਰੀਦਕੋਟ ਜ਼ਿਲ੍ਹੇ ’ਚ ਤਾਇਨਾਤ ਹੈ। ਉਨ੍ਹਾਂ ਵਿਰੁੱਧ ਸੁਲਤਾਨਵਿੰਡ ਪੁਲਿਸ ਥਾਣੇ ਦੀ ਐੱਸਐੱਚਓ ਸਬ–ਇੰਸਪੈਕਟਰ ਹਰਸਿਮਰਨਪ੍ਰੀਤ ਕੌਰ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਗਿਆ ਹੈ।

 

 

ਹਰਸਿਮਰਨਪ੍ਰੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ – ‘ਸਨਿੱਚਰਵਾਰ ਨੂੰ ਉਹ ਆਪਣੇ ਹੋਰ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਸੁਲਤਾਨਵਿੰਡ ਚੌਕ ‘ਚ ਲੱਗੇ ਜਾਮ ਨੂੰ ਖੁਲ੍ਹਵਾ ਰਹੇ ਸਨ ਕਿਉਂਕਿ ਉੱਥੋਂ ਉਸ ਵੇਲੇ ਨਗਰ ਕੀਰਤਨ ਨਿੱਕਲ ਰਿਹਾ ਸੀ। ਉਸੇ ਵੇਲੇ ਮੁਲਜ਼ਮ ਆਪਦੀ ਮਾਰੂਤੀ ਸੁਜ਼ੂਕੀ ਸਵਿਫ਼ਟ ਡੀਜ਼ਾਇਰ ਕਾਰ ਪੀਬੀ 46ਕਿਊ 0574 ’ਚ ਚੌਕ ਵਿੱਚ ਪੁੱਜੇ। ਨਗਰ ਕੀਰਤਨ ਕਾਰਨ ਮੁਲਜ਼ਮਾਂ ਨੇ ਆਪਣੀ ਕਾਰ ਗ਼ਲਤ ਪਾਸਿਓਂ ਕੱਢਣੀ ਚਾਹੀ ਤੇ ਇੰਝ ਆਵਾਜਾਈ ਜਾਮ ਹੋ ਗਈ।’

 

 

ਐੱਸਐੱਚਓ ਨੇ ਸ਼ਿਕਾਇਤ ਵਿੱਚ ਅੱਗੇ ਕਿਹਾ ਹੈ,‘ਮੈਂ ਜਦੋਂ ਮੁਲਜ਼ਮਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਵਾਜਾਈ ਦੇ ਨੇਮਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ, ਤਾਂ ਉਨ੍ਹਾਂ ਨੇ ਮੈਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਮੁਲਜ਼ਮਾਂ ਨੇ ਮੇਰੇ ਉੱਤੇ ਹਮਲਾ ਬੋਲ ਦਿੱਤਾ। ਕਿਰਨਬੀਰ ਕੌਰ ਨੇ ਤਾਂ ਮੇਰੇ ਥੱਪੜ ਤੱਕ ਮਾਰਿਆ। ਉਸੇ ਵੇਲੇ ਮੇਰੇ ਸਾਥੀ ਪੁਲਿਸ ਮੁਲਾਜ਼ਮ ਉੱਥੇ ਪੁੱਜ ਗਏ ਤੇ ਉਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।’ ਇਸ ਮਾਮਲੇ ਦੀ ਅਗਲੇਰੀ ਤਹਿਕੀਕਾਤ ਏਐੱਸਆਈ ਹਰਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF Constable and Army Jawan accused of beating SHO