ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSF ਨੇ ਭਾਰਤ–ਪਾਕਿ ਸਰਹੱਦ ਤੋਂ ਬਰਾਮਦ ਕੀਤੀ 4 ਕਿਲੋ ਹੈਰੋਈਨ

ਸਰਹੱਦੀ ਸੁਰਖਿਆ ਬਲ (ਬੀਐਸਐਫ਼) ਦੀ 14 ਬਟਾਲੀਅਨ ਦੀ ਟੁਕੜੀ ਨੇ ਸ਼ਨਿੱਚਰਵਾਰ ਨੂੰ ਅੰਮ੍ਰਿਤਸਰ ਦੇ ਤਰਨ ਤਾਰਨ ਜ਼ਿਲ੍ਹੇ ਦੀ ਭਾਰਤ–ਪਾਕਿ ਅੰਤਰਰਾਜੀ ਸਰਹੱਦ ਤੇ ਤਲਾਸ਼ੀ ਮੁਹਿੰਮ ਦੌਰਾਨ (ਫ਼ਿਰੋਜ਼ਪੁਰ ਸੈਕਟਰ) ਕਲਾਸ ਸਰਹੱਦ ਚੌਕੀ ਤੇ 4 ਕਿਲੋਗ੍ਰਾਮ ਹੈਰੋਈਨ ਬਰਾਮਦ ਕੀਤੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਬੀਐਸਐਫ਼ ਦੇ ਅਫ਼ਸਰਾਂ ਨੇ ਦਸਿਆ ਕਿ ਇਸ ਬਰਾਮਦ ਕੀਤੀ ਗਈ ਇਸ ਹੈਰੋਈਨ ਦੀ ਅੰਤਰਰਾਜੀ ਬਾਜ਼ਾਰ ਚ ਕੀਮਤ ਲਗਭਗ 20 ਕਰੋੜ ਰੁਪਏ ਹੈ।

 

ਤਰਨ ਤਾਰਨ ਦੇ ਖ਼ੇਮਕਰਨ ਪਿੰਡ ਚ ਪ੍ਰੈੱਸ ਕਾਨਫਰੰਸ ਕਰਦਿਆਂ ਫ਼ਿਰੋਜ਼ਪੁਰ ਸੈਕਟਰ ਦੇ ਡਿਪਟੀ ਇੰਸਪੈਕਟਰ ਜਨਰਲ (DIG) ਸੰਦੀਪ ਚੰਨਣ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਕਈ ਘੰਟਿਆਂ ਦੇ ਸਰਚ ਆਪ੍ਰੇਸ਼ਨ ਦੌਰਾਨ ਬੀਐਸਐਫ਼ ਦੇ ਫ਼ੌਜੀਆਂ ਨੇ ਉਕਤ ਇਲਾਕੇ ਚ ਕੁਝ ਹਲਚਲ ਮਹਿਸੂਸ ਕੀਤੀ। ਹਾਲਾਂਕਿ ਸੰਘਣੀ ਧੁੰਦ ਕਾਰਨ ਨਜ਼ਰ ਤਾਂ ਕੁਝ ਨਹੀਂ ਆਇਆ ਪਰ ਸਾਡੀ ਫ਼ੌਜ ਨੇ ਇਸ ਖੇਤਰ ਨੂੰ ਚਾਰੇ ਪਾਸਿਓ ਘੇਰਾ ਪਾ ਲਿਆ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਉਨ੍ਹਾਂ ਕਿਹਾ ਕਿ ਸ਼ਨਿੱਚਰਵਾਰ ਨੂੰ ਸੂਰਜ ਦੀ ਪਹਿਲੀ ਰੋਸ਼ਨੀ ਦੇ ਨਾਲ ਹੀ ਤਲਾਮੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਇਸ ਦੌਰਾਨ ਸਰਹੱਦੀ ਸੁਰੱਖਿਆ ਬਲਾਂ ਨੇ ਸਰਹੱਦੇ ਤੇ ਲੱਗੀ ਤਾਰ ਨੇੜਿਓਂ 1–1 ਕਿਲੋ ਵਾਲੇ ਹੈਰੋਈਨ ਦੇ ਚਾਰ ਪੈਕਟ ਬਰਾਮਦ ਕੀਤੇ ਗਏ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF detains 4 kg heroin from Indo-Pak border