ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਜਨਾਲਾ ਸੜਕ ਹਾਦਸੇ ’ਚ BSF ਜਵਾਨ ਦੀ ਮੌਤ, 12 ਫੱਟੜ

​​​​​​​ਅਜਨਾਲਾ ਸੜਕ ਹਾਦਸੇ ’ਚ BSF ਜਵਾਨ ਦੀ ਮੌਤ, 12 ਫੱਟੜ

ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਸਬ–ਡਿਵੀਜ਼ਨ ’ਚ ਨਾਨਕਪੁਰਾ ਪਿੰਡ ਨੇੜੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ‘ਸੀਮਾ ਸੁਰੱਖਿਆ ਬਲ’ (BSF – ਬਾਰਡਰ ਸਕਿਓਰਿਟੀ ਫ਼ੋਰਸ) ਦੇ ਇੱਕ ਜਵਾਨ ਦੀ ਮੌਤ ਹੋ ਗਈ ਤੇ 12 ਹੋਰ ਜਵਾਨ ਫੱਟੜ ਹੋ ਗਏ; ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ਼ ਦੇ ਟਰੱਕ ਨੂੰ ਇੱਕ ਪ੍ਰਾਈਵੇਟ ਬੱਸ ਨੇ ਪਿੱਛਿਓਂ ਟੱਕਰ ਮਾਰੀ।

 

 

ਮ੍ਰਿਤਕ ਜਵਾਨ ਦੀ ਸ਼ਨਾਖ਼ਤ ਕਾਂਸਟੇਬਲ ਗਿਰਵਰ ਸਿੰਘ ਸ਼ੇਖ਼ਾਵਤ ਵਾਸੀ ਪਿੰਡ ਖੰਡੇਲਸਰ – ਰਾਜਸਥਾਨ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਏਐੱਸਆਈ ਗੁਣੀਨ ਸਾਇਕੀਆ, ਹੈੱਡ ਕਾਂਸਟੇਬਲ ਬਲਬੋਧ ਕੁਮਾਰ ਝਾਅ, ਮਹੀਪਾਲ ਸਿੰਘ, ਤਜਮੁਲ ਹੁਸੈਨ, ਕਾਂਸਟੇਬਲ ਰਮੇਸ਼ ਰੈੱਡੀ (ਡਰਾਇਵਰ), ਸ੍ਰੀਕਾਂਤ ਘੋਸ਼, ਸੋਹਨ ਲਾਲ, ਕਾਸ਼ੀਨਾਥ ਨਾਗੋ, ਅਰਸਤ ਖ਼ਾਨ, ਮਿਥੁਨ ਕੁਮਾਰ, ਸੋਮੇਵਸ਼ਵਰ ਰਾਓ ਰਈਆ ਤੇ ਅਸ਼ੋਕ ਕੁਮਾਰ ਸ਼ਾਮਲ ਹਨ; ਜੋ ਸਾਰੇ ਹੀ ਬੀਐੱਸਐੱਫ਼ ਦੀ 73ਵੀਂ ਬਟਾਲੀਅਨ ਨਾਲ ਸਬੰਧਤ ਹਨ।

​​​​​​​ਅਜਨਾਲਾ ਸੜਕ ਹਾਦਸੇ ’ਚ BSF ਜਵਾਨ ਦੀ ਮੌਤ, 12 ਫੱਟੜ

 

ਪੁਲਿਸ ਮੁਤਾਬਕ ਇਹ ਹਾਦਸਾ ਅੱਜ ਸੋਮਵਾਰ ਸਵੇਰੇ 10:30 ਵਜੇ ਵਾਪਰਿਆ, ਜਦੋਂ ਬੀਐੱਸਐੱਫ਼ ਦੇ 13 ਜਵਾਨ ਪੰਜਗਰਾਈਆਂ ਸਰਹੱਦੀ ਚੌਕੀ ਤੋਂ ਬਟਾਲੀਅਨ ਦੇ ਅਜਨਾਲਾ ਸਥਿਤ ਹੈੱਡਕੁਆਰਟਰਜ਼ ਵਾਪਸ ਜਾ ਰਹੇ ਸਨ। ਜਦੋਂ ਬੀਐੱਸਐੱਫ਼ ਦਾ ਟਰੱਕ ਪੀਬੀ 08ਬੀਸੀ 9507 ਨਾਨਕਪੁਰਾ ਪਿੰਡ ਕੋਲ ਪੁੱਜਾ, ਰਮਦਾਸ ਪਿੰਡ ਤੋਂ ਆ ਰਹੀ ਬਾਬਾ ਬੁੱਢਾ ਸਾਹਿਬ ਕੰਪਨੀ ਦੀ ਬੱਸ ਪੀਬੀ 02ਏਆਰ 9885 ਨੇ ਟਰੱਕ ਦੇ ਪਿਛਲੇ ਪਾਸੇ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਟਰੱਕ ਸੜਕ ਤੋਂ ਹੇਠਾਂ ਲਹਿ ਕੇ ਇੱਕ ਰੁੱਖ ਨਾਲ ਟਕਰਾ ਗਿਆ। ਬੱਸ ਵਿੱਚ ਸਵਾਰ ਲਗਭਗ 40 ਯਾਤਰੀ ਬਚ ਗਏ।

 

 

ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਅਜਨਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਗਿਰਵਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਅਜਨਾਲਾ ਦੇ ਡੀਐੱਸਪੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਇੱਕ ਟੀਮ ਤੁਰੰਤ ਘਟਨਾ ਸਥਾਨ ਉੱਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਬੱਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਬੱਸ ਡਰਾਇਵਰ ਜਸਪਾਲ ਸਿੰਘ ਵਾਸੀ ਦਰੀਆ ਮੂਸਾ (ਨੇੜੇ ਅਜਨਾਲਾ) ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਹੁਣ ਉਸ ਦੀ ਭਾਲ਼ ਕਰ ਰਹੀ ਹੈ।

 

 

ਬੱਸ ਡਰਾਇਵਰ ਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ ਸਨ।

​​​​​​​ਅਜਨਾਲਾ ਸੜਕ ਹਾਦਸੇ ’ਚ BSF ਜਵਾਨ ਦੀ ਮੌਤ, 12 ਫੱਟੜ​​​​​​​

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF Jawan dies in Ajnala mishap 12 injured