ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BSF ਜਵਾਨ ਫਿ਼ਰੋਜ਼ਪੁਰ `ਚ ਪਾਕਿ ਨੂੰ ਦਿੰਦਾ ਰਿਹਾ ਗੁਪਤ ਭਾਰਤੀ ਜਾਣਕਾਰੀ

BSF ਜਵਾਨ ਫਿ਼ਰੋਜ਼ਪੁਰ `ਚ ਪਾਕਿ ਨੂੰ ਦਿੰਦਾ ਰਿਹਾ ਗੁਪਤ ਭਾਰਤੀ ਜਾਣਕਾਰੀ

ਬੀਐੱਸਐੱਫ਼ (BSF -ਸੀਮਾ ਸੁਰੱਖਿਆ ਬਲ - ਬਾਰਡਰ ਸਕਿਓਰਿਟੀ ਫ਼ੋਰਸ) ਦੇ ਇੱਕ ਜਵਾਨ ਨੂੰ ਪਾਕਿਸਤਾਨ ਦੇ ਇੱਕ ਏਜੰਟ ਨਾਲ ਗੁਪਤ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੇਖ਼ ਰਿਆਜ਼ੁੱਦੀਨ ਨਾਂਅ ਦੇ ਇਸ ਜਵਾਨ ਨੇ ਕਥਿਤ ਤੌਰ `ਤੇ ਸਰਹੱਦੀ ਕੰਡਿਆਲ਼ੀ ਤਾਰ ਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦੀ ਸੜਕਾਂ ਦੀਆਂ ਤਸਵੀਰਾਂ ਆਦਿ ਸਾਂਝੀਆਂ ਕੀਤੀਆਂ ਸਨ। ਬੀਐੱਸਐੱਫ਼ ਦੇ ਖ਼ੁਫ਼ੀਆ ਵਿੰਗ ਨੇ ਇਸ ਜਵਾਨ ਦੀਆਂ ਸ਼ੱਕੀ ਗਤੀਵਿਧੀਆਂ `ਤੇ ਪਿਛਲੇ ਕੁਝ ਮਹੀਨਿਆਂ ਤੋਂ ਚੌਕਸ ਨਜ਼ਰ ਰੱਖੀ ਹੋਈ ਸੀ।


ਮੁਲਜ਼ਮ ਸ਼ੇਖ਼ ਰਿਆਜ਼ੁੱਦੀਨ ਮਹਾਰਾਸ਼ਟਰ ਦੇ ਲਾਤੂਰ ਜਿ਼ਲ੍ਹੇ ਦੇ ਪਿੰਡ ਰੇਨਪੁਰਾ ਦਾ ਜੰਮਪਲ਼ ਹੈ। ਇਸ ਵੇਲੇ ਉਹ ਪੰਜਾਬ ਦੇ ਫਿ਼ਰੋਜ਼ਪੁਰ ਸੈਕਟਰ `ਚ ਬੀਐੱਸਐੱਫ਼ ਦੀ 29ਵੀਂ ਬਟਾਲੀਅਨ ਨਾਲ ਨਿਯੁਕਤ ਸੀ। ਉਸ ਕੋਲੋਂ ਦੋ ਮੋਬਾਇਲ ਫ਼ੋਨ ਤੇ ਸੱਤ ਸਿਮ-ਕਾਰਡ ਵੀ ਬਰਾਮਦ ਹੋਏ ਹਨ।


ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਜਵਾਨ ਨੇ ਬੀਐੱਸਐੱਫ਼ ਦੇ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਫ਼ੋਨ ਨੰਬਰ ਤੇ ਕੁਝ ਹੋਰ ਗੁਪਤ ਜਾਣਕਾਰੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ (ਇੰਟਰ-ਸਰਵਿਸੇਜ਼ ਇੰਟੈਲੀਜੈਂਸ) ਦੇ ਇੱਕ ਏਜੰਟ ਮਿਰਜ਼ਾ ਫ਼ੈਸਲ ਨਾਲ ਸਾਂਝੀ ਕੀਤੀ ਸੀ।


ਮੁਲਜ਼ਮ ਨੇ ਆਪਣੇ ਮੋਬਾਇਲ ਫ਼ੋਨ ਰਾਹੀਂ ਇਹ ਸਾਰੀ ਜਾਣਕਾਰੀ ਪਾਕਿਸਤਾਨੀ ਏਜੰਟ ਨੂੰ ਭੇਜੀ ਸੀ। ਸ਼ੇਖ਼ ਰਿਆਜ਼ੁੱਦੀਨ ਖਿ਼ਲਾਫ਼ ਮਮਦੋਟ ਪੁਲਿਸ ਥਾਣੇ `ਚ ਕੇਸ ਦਰਜ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF Jawan shared India s secrets to Pak Agent