ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​BSF ਨੇ ਭਿਖੀਵਿੰਡ ’ਚ ਦਾਖ਼ਲ ਹੁੰਦਾ ਮਾਰ ਮੁਕਾਇਆ ਪਾਕਿ ਘੁਸਪੈਠੀਆ

​​​​​​​BSF ਨੇ ਭਿਖੀਵਿੰਡ ’ਚ ਦਾਖ਼ਲ ਹੁੰਦਾ ਮਾਰ ਮੁਕਾਇਆ ਪਾਕਿ ਘੁਸਪੈਠੀਆ

ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਭਿਖੀਵਿੰਡ ਸੈਕਟਰ ’ਚ ਭਾਰਤ–ਪਾਕਿਸਤਾਨ ਸਰਹੱਦ ਉੱਤੇ ਕੰਡਿਆਲ਼ੀ ਵਾੜ ਦੇ ਪਾਰ ਇੱਕ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਉਹ ਭਾਰਤੀ ਖੇਤਰ ਅੰਦਰ ਘੁਸਣ ਦੇ ਜਤਨ ਕਰ ਰਿਹਾ ਸੀ। ਉਹ BSF ਦੇ ਜਵਾਨਾਂ ਦੀ ਚੇਤਾਵਨੀ ਦੇ ਬਾਵਜੂਦ ਅੱਗੇ ਵਧਦਾ ਜਾ ਰਿਹਾ ਸੀ। ਇਸੇ ਲਈ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਹ ਵਾਰਦਾਤ ਵੀਰਵਾਰ ਰਾਤੀਂ ਪੌਣੇ 10 ਕੁ ਵਜੇ ਦੀ ਹੈ।

 

 

BSF ਨੇ ਪਾਕਿਸਤਾਨੀ ਰੇਂਜਰਜ਼ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਫ਼ਲੈਗ–ਮੀਟਿੰਗ ਕਰਨ ਲਈ ਕਿਹਾ ਹੈ। ਭਿਖੀਵਿੰਡ ਸੈਕਟਰ ਵਿੱਚ ਤਾਇਨਾਤ BSF ਦੀ 138 ਬਟਾਲੀਅਨ ਦੇ ਜਵਾਨ ਗਸ਼ਤ ਕਰ ਰਹੇ ਸਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿਸਤਾਨ ਵਾਲੇ ਪਾਸਿਓਂ ਇੱਕ ਮਨੁੱਖੀ ਪਰਛਾਵਾਂ ਭਾਰਤੀ ਸਰਹੱਦ ਵੱਲ ਵਧਦਿਆਂ ਵੇਖਿਆ। ਉਸ ਨੂੰ ਵੇਖ ਕੇ ਭਾਰਤੀ ਜਵਾਨ ਤੁਰੰਤ ਚੌਕਸ ਹੋ ਗਏ ਤੇ ਅੱਗੇ ਵਧ ਰਹੇ ਘੁਸਪੈਠੀਏ ਨੂੰ ਚੇਤਾਵਨੀ ਦਿੰਦਿਆਂ ਪਰਤ ਜਾਣ ਲਈ ਆਖਿਆ।

 

 

ਪਰ ਉਹ ਪਾਕਿਸਤਾਨੀ ਘੁਸਪੈਠੀਆ ਉਸ ਚੇਤਾਵਨੀ ਨੂੰ ਅਣਦੇਖਿਆ ਕਰ ਕੇ ਅੱਗੇ ਵਧਦਾ ਗਿਆ। ਤਦ BSF ਦੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।

 

 

ਫਿਰ ਬੀਐੱਸਐੱਫ਼ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਇਲਾਕੇ ’ਚ ਭਾਲ਼ ਕੀਤੀ ਗਈ ਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਲਾਸ਼ ਮਿਲੀ। ਉਸ ਦੀ ਉਮਰ 45 ਸਾਲਾਂ ਦੇ ਲਗਭਗ ਸੀ।

 

 

ਅੱਜ ਲਾਸ਼ ਨੂੰ ਪਾਕਿਸਤਾਨੀ ਅਧਿਕਾਰੀਆਂ ਹਵਾਲੇ ਕੀਤਾ ਜਾਣਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSF kills Pak infiltrator while entering in Bhikhiwind