ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਨੇੜੇ ਅਪਰਾ `ਚ ਬਸਪਾ ਕਾਰਕੁੰਨ ਦਾ ਦਿਨ-ਦਿਹਾੜੇ ਕਤਲ

ਜਲੰਧਰ ਨੇੜੇ ਅਪਰਾ `ਚ ਬਸਪਾ ਕਾਰਕੁੰਨ ਦਾ ਦਿਨ-ਦਿਹਾੜੇ ਕਤਲ

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਕਾਰਕੁੰਨ ਰਾਮ ਸਰੂਪ (45) ਦਾ ਅੱਜ ਮੰਗਲਵਾਰ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਜਲੰਧਰ ਤੋਂ 45 ਕਿਲੋਮੀਟਰ ਦੂਰ ਅਪਰਾ `ਚ ਵਾਪਰੀ।


ਫਿ਼ਲੌਰ ਦੇ ਡੀਐੱਸਪੀ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਕਤਲ ਲਈ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਤੇ ਇਹ ਮਾਮਲਾ ਕਿਸੇ ਪੁਰਾਣੀ ਰੰਜਿਸ਼ ਦਾ ਜਾਪ ਰਿਹਾ ਹੈ। ਉਨ੍ਹਾਂ ਦਾਅਵਾ ਕਰਦਿਆਂ ਦੋਸ਼ ਲਾਇਆ,‘‘ਇਸ ਕਤਲ ਦਾ ਮੁੱਖ ਮੁਲਜ਼ਮ ਅਪਰਾ ਦਾ ਬਸਪਾ ਆਗੂ ਸਰਬਜੀਤ ਸਿੰਘ ਹੈ। ਉਸ ਨੇ ਸਰੂਪ ਸਿੰਘ `ਤੇ ਸਾਲ 2007 `ਚ ਵੀ ਹਮਲਾ ਕੀਤਾ ਸੀ ਤੇ ਉਸ ਜੁਰਮ ਲਈ ਉਸ ਨੇ ਸੱਤ ਵਰ੍ਹੇ ਜੇਲ੍ਹ ਦੀ ਸਜ਼ਾ ਵੀ ਕੱਟੀ ਸੀ।``


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਸਥਾਨਕ ਅਦਾਲਤ ਨੇ ਸਰਬਜੀਤ ਸਿੰਘ ਨੂੰ 2016 `ਚ ਇਸ਼ਤਿਹਾਰੀ ਮੁਜਰਿਮ ਵੀ ਐਲਾਨਿਆ ਸੀ ਤੇ ਉਸ `ਤੇ ਫ਼ਗਵਾੜਾ, ਗੁਰਾਇਆ ਤੇ ਫਿ਼ਲੌਰ ਦੇ ਪੁਲਿਸ ਥਾਣਿਆਂ `ਚ ਕਾਤਲਾਨਾ ਹਮਲਿਆਂ ਦੀ ਕੋਸਿ਼ਸ਼ ਅਤੇ ਨਸਿ਼ਆਂ ਦੀ ਕਥਿਤ ਸਮੱਗਲਿੰਗ ਦੇ ਮਾਮਲੇ ਵੀ ਦਰਜ ਹਨ। ਹੁਣ ਚਾਰ ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਗ੍ਰਿਫ਼ਤਾਰੀ ਕੋਈ ਨਹੀਂ ਕੀਤੀ ਗਈ ਹੈ।


ਮ੍ਰਿਤਕ ਰਾਮ ਸਰੂਪ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਵਿਰੁੱਧ ਧਰਨਾ ਵੀ ਦਿੱਤਾ ਤੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਡੀਐੱਸਪੀ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਹੋ ਗਈ ਹੈ ਤੇ ਉਨ੍ਹਾਂ ਨੁੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSP worker murdered in Apra Jalandhar