ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਂਗਸਟਰ ਬੁੱਢੇ ਦੇ 15 ਅਪਰਾਧੀ ਸਾਥੀ ਗ੍ਰਿਫ਼ਤਾਰ, ਹਥਿਆਰਾਂ ਸਣੇ ਕਈ ਚੀਜ਼ਾਂ ਬਰਾਮਦ

ਡੀ.ਜੀ.ਪੀ. ਨੇ ਕਿਹਾ, ਪੰਜਾਬ ਪੁਲੀਸ ਦੇ ਦਬਾਅ ਕਾਰਨ ਗੈਂਗਸਟਰ ਵਿਦੇਸ਼ਾਂ ਨੂੰ ਭੱਜ ਰਹੇ ਹਨ

ਕਈ ਦੇਸ਼ਾਂ ਵਿੱਚ ਬੁੱਢੇ ਦੇ ਸੰਪਰਕਾਂ ਦੇ ਜਾਣਕਾਰੀ ਦਾ ਪਤਾ ਲਗਾਉਣ ਲਈ ਯਤਨ ਜਾਰੀ

 

ਪੰਜਾਬ ਪੁਲਿਸ ਦੇ ਯਤਨਾਂ ਸਦਕਾ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਅਰਮੀਨੀਆ ਤੋਂ ਡਿਪੋਰਟ ਹੋਣ ਨਾਲ ਉਸ ਦੇ 15 ਅਪਰਾਧੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਸ ਨਾਲ ਵੱਡੀ ਗਿਣਤੀ ਵਿੱਚ ਹਥਿਆਰਾਂ, ਨਸ਼ੀਲੇ ਪਦਾਰਥ ਅਤੇ ਵਿਦੇਸ਼ੀ ਨਕਦੀ ਜ਼ਬਤ ਕੀਤੀ ਗਈ ਹੈ।

 

ਇਨ੍ਹਾਂ ਗ੍ਰਿਫ਼ਤਾਰੀਆਂ ਵਿੱਚ ਬਿਦੀ ਚੰਦ ਵਾਸੀ ਖੁੱਡਾ ਲਾਹੌਰਾ, ਸੇਵਾਮੁਕਤ ਡਿਪਟੀ ਪਾਸਪੋਰਟ ਅਫ਼ਸਰ ਜੋ ਕਿ 2007-2008 ਦੌਰਾਨ ਲੋਕ ਸੰਪਰਕ ਅਫ਼ਸਰ (ਪੀ.ਆਰ.ਓ.), ਚੰਡੀਗੜ੍ਹ ਵਿਖੇ ਤਾਇਨਾਤ ਸੀ ਜਿਸ ਨੇ ਗੌਰਵ ਪਟਿਆਲ ਤੋਂ 50,000 ਰੁਪਏ ਲੈ ਕੇ ਫਰਜ਼ੀ ਨਾਂ ਅਤੇ ਪਤੇ 'ਤੇ ਭਾਰਤੀ ਪਾਸਪੋਰਟ ਬਣਾ ਕੇ ਉਸ ਨੂੰ ਸੌਂਪਣਾ ਸੀ। ਬਿਦੀ ਚੰਦ 2011 ਵਿੱਚ ਡਿਪਟੀ ਪਾਸਪੋਰਟ ਅਫ਼ਸਰ ਵਜੋਂ ਸੇਵਾਮੁਕਤ ਹੋਇਆ ਸੀ।

 

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਢੇ ਨੂੰ ਅਰਮੀਨੀਆ ਤੋਂ ਵਾਪਸ ਲਿਆਉਣ ਸਮੇਂ ਉਹ ਗ਼ੈਰ ਕਾਨੂੰਨੀ ਢੰਗ ਨਾਲ ਯੂ.ਐਸ. ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। 

 

ਪਰਮੀਸ਼ ਵਰਮਾ 'ਤੇ ਹਮਲਾ ਕਰਨ ਉਪਰੰਤ ਬੁੱਢਾ ਅਪ੍ਰੈਲ 2018 ਨੂੰ ਪੰਜਾਬ ਤੋਂ ਯੂ.ਏ.ਈ. ਭੱਜ ਗਿਆ ਸੀ, ਜਿਸ ਦੌਰਾਨ ਉਸ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਜਿਸ ਵਿੱਚ ਯੂ.ਏ.ਈ., ਚੀਨ, ਇਰਾਨ, ਰੂਸ, ਥਾਈਲੈਂਡ, ਇੰਡੋਨੇਸ਼ੀਆ, ਜਿਓਰਜ਼ੀਆ ਅਤੇ ਸਿੰਗਪੁਰ ਸ਼ਾਮਲ ਹਨ। ਜਦਕਿ ਪੰਜਾਬ ਪੁਲੀਸ ਵੱਲੋਂ ਵੱਖ ਵੱਖ ਦੇਸ਼ਾਂ ਵਿੱਚ ਉਸ ਦੀ ਯਾਤਰਾ/ਸਟੇਅ ਸਬੰਧੀ ਗਤੀਵਿਧੀਆਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ।

 

ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਹੁਣ ਇਨ੍ਹਾਂ ਦੇਸ਼ਾਂ ਵਿੱਚ ਉਸ ਦੇ ਸੰਪਰਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਪੁਲੀਸ ਦੇ ਸੁਪਰਵਿਜ਼ਨ ਆਫ਼ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਦੀਆਂ ਟੀਮਾਂ ਵੱਲੋਂ ਲੁਧਿਆਣਾ, ਮੋਗਾ, ਫਰੀਦਕੋਟ, ਖੰਨਾ, ਐਸ.ਏ.ਐਸ. ਨਗਰ ਅੰਮ੍ਰਿਤਸਰ ਵਿਖੇ ਅੱਗੇ ਹੋਰ ਪੜਤਾਲ ਕੀਤੀ ਜਾ ਰਹੀ ਹੈ।

 

ਡੀ.ਜੀ.ਪੀ. ਨੇ ਦੱਸਿਆ ਕਿ ਬੁੱਢੇ ਦੀ ਨਿਸ਼ਾਨਦੇਹੀ 'ਤੇ 6 ਹਥਿਆਰ ਜਿਸ ਵਿੱਚ ਇੱਕ ਕਰਬਾਈਨ, 1 ਬੁਲਟਪਰੂਫ ਜੈਕੇਟ, 3 ਕਿਲੋ ਅਫੀਮ, 7 ਵਾਹਨ, ਅਸਲਾ ਅਤੇ ਕੁੱਲ 13.80 ਲੱਖ ਰੁਪਏ ਦੀ ਨਗਦੀ ਅਤੇ 1700 ਯੂ.ਐਸ. ਡਾਲਰ ਉਸਤੋਂ ਅਤੇ ਸਹਿਯੋਗੀਆਂ ਤੋਂ ਬਰਾਮਦ ਕੀਤੇ ਗਏ ਹਨ।

 

ਜ਼ਿਕਰਯੋਗ ਹੈ ਕਿ ਬੁੱਢਾ ਵਾਸੀ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਦੇ ਅਰਮੀਨੀਆ ਵਿੱਚ ਹੋਣ ਬਾਰੇ ਪਤਾ ਲਗਾਇਆ ਗਿਆ ਸੀ ਅਤੇ ਇੰਟਰਪੋਲ ਵੱਲੋਂ ਜਾਰੀ ਰੈਡ ਕਾਰਨਰ ਨੋਟਿਸ (ਆਰ.ਐਨ.ਸੀ.) ਦੇ ਆਧਾਰ 'ਤੇ ਉਸ ਨੂੰ ਫੜਿਆ ਗਿਆ ਸੀ ਅਤੇ ਉਸ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਯਤਨ ਕੀਤੇ ਗਏ ਸਨ ਜਿਸ ਤੋਂ ਬਾਅਦ 23 ਨਵੰਬਰ ਨੂੰ ਪੰਜਾਬ ਪੁਲਿਸ ਵੱਲੋਂ ਉਸ ਨੂੰ ਆਈ.ਜੀ.ਆਈ. ਏਅਰਪੋਰਟ ਦਿੱਲੀ ਵਿਖੇ ਗ੍ਰਿਫ਼ਤਾਰ ਕੀਤਾ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BUDDA INTERROGATION LEADS TO ARREST OF 15 CRIMINAL ASSOCIATES SEVERAL SEIZURES INCLUDING WEAPONS