ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2019: ਕਿਸਾਨਾਂ ਦੀ ਆਮਦਨ ਵਧਾਉਣ ਦੇ ਪ੍ਰਬੰਧ ਕਰਨ ਦੀ ਲੋੜ: ਸਵਾਮੀਨਾਥਨ

ਬਜਟ 2019: ਕਿਸਾਨਾਂ ਦੀ ਆਮਦਨ ਵਧਾਉਣ ਦੇ ਪ੍ਰਬੰਧ ਕਰਨ ਦੀ ਲੋੜ: ਸਵਾਮੀਨਾਥਨ

ਪ੍ਰਸਿੱਧ ਖੇਤੀ–ਵਿਗਿਆਨੀ ਐੱਮਐੱਸ ਸਵਾਮੀਨਾਥਨ ਨੇ ਕਿਹਾ ਹੈ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਹੋਰ ਕਦਮਾਂ ਤੋਂ ਇਲਾਵਾ ਝੋਨੇ ਦੀ ਫ਼ਸਲ ਦੇ ਹਰੇਕ ਹਿੱਸੇ, ਪਰਾਲ਼ੀ ਤੋਂ ਲੈ ਕੇ ਦਾਣੇ ਤੱਕ ਦਾ ਮੁੱਲ ਪਾਉਣ ਅਤੇ ਇਸ ਲਈ ਜੈਵ–ਪਾਰਕ ਸਥਾਪਤ ਕੀਤੇ ਜਾਣ ਦੀ ਡਾਢੀ ਲੋੜ ਹੈ।

 

 

ਡਾ. ਸਵਾਮੀਨਾਥਨ ਨੂੰ ਆਸ ਹੈ ਕਿ ਇਸ ਬਾਰੇ ਆਮ ਬਜਟ ’ਚ ਸਰਕਾਰ ਇਸ ਦਿਸ਼ਾ ਵਿੱਚ ਕੁਝ ਨਵੀਂ ਪਹਿਲ ਕਰ ਸਕਦੀ ਹੈ।

 

 

ਖ਼ਬਰ ਏਜੰਸੀ ‘ਭਾਸ਼ਾ’ ਨਾਲ ਗੱਲਬਾਤ ਦੌਰਾਨ ਸ੍ਰੀ ਸਵਾਮੀਨਾਥਨ ਨੇ ਕਿਹਾ ਕਿ ਖੇਤੀ ਖੇਤਰ ਦੇ ਵਿਕਾਸ ਲਈ ਹੋਰ ਗੱਲਾਂ ਤੋਂ ਇਲਾਵਾ ਕਿਸਾਨਾਂ ਨੂੰ ਐਤਕੀਂ ਦੇ ਬਜਟ ਵਿੱਚ ਉਨ੍ਹਾਂ ਦੀ ਫ਼ਸਲ ਦਾ ਬਿਹਤਰ ਤੇ ਲਾਹੇਵੰਦ ਮੁੱਲ ਯਕੀਨੀ ਬਣਾਉਣ ਦੇ ਨਾਲ ਮਾਰਕਿਟਿੰਗ–ਵਿਵਸਥਾ ਵਿੱਚ ਸੁਧਾਰ ਲਈ ਠੋਸ ਕਦਮ ਚੁੱਕੇ ਜਾਣ ਦੀ ਆਸ ਹੈ।

 

 

ਚੇਤੇ ਰਹੇ ਕਿ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਆਉਂਦੀ ਪੰਜ ਜੁਲਾਈ ਨੂੰ ਨਰਿੰਦਰ ਮੋਦੀ ਦੀ ਅਗਵਾਈ ਕੌਮੀ ਜਮਹੂਰੀ ਗੱਠਜੋੜ (NDA) ਸਰਕਾਰ ਦਾ 2019–2020 ਦਾ ਪਹਿਲਾ ਬਜਟ ਪੇਸ਼ ਕਰਨਗੇ।

 

 

ਸ੍ਰੀ ਸਵਾਮੀਨਾਥਨ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਝੋਨੇ ਦੀ ਫ਼ਸਲ ਦੇ ਹਰੇਕ ਹਿੱਸੇ ਦੇ ਮੁੱਲ ਦਾ ਵਾਧਾ ਕੀਤਾ ਜਾਵੇ ਤੇ ਇਸ ਲਈ ਜੈਵਿਕ ਪਾਰਕ ਸਥਾਪਤ ਕੀਤੇ ਜਾਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Budget 2019 Great need to increase farmers income says Swaminathan