ਅਗਲੀ ਕਹਾਣੀ

ਪੰਜਾਬ `ਚ ਪਟਾਕੇ ਪਾਉਣ ਵਾਲੇ ਬੁਲੇਟ ਹੋਣਗੇ ਜ਼ਬਤ

ਪੰਜਾਬ `ਚ ਪਟਾਕੇ ਪਾਉਣ ਵਾਲੇ ਬੁਲੇਟ ਹੋਣਗੇ ਜ਼ਬਤ

ਪੰਜਾਬ `ਚ ਹੁਣ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਇਕਲ ਤੁਰੰਤ ਜ਼ਬਤ ਕਰ ਲਏ ਜਾਇਆ ਕਰਨਗੇ। ਪੰਜਾਬ ਦੇ ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ੋਰ ਪ੍ਰਦੂਸ਼ਣ ਖਿ਼ਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਦਿਆਂ ਇਹ ਖ਼ਾਸ ਹਦਾਇਤ ਦਿੱਤੀ।


ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ `ਚ ਮੰਤਰੀ ਨੇ ਕਿਹਾ ਕਿ ਵਾਹਨ ਪ੍ਰਦੂਸ਼ਣ ਦੀ ਜਾਂਚ ਕਰਨ ਵਾਲੇ ਸਾਰੇ ਕੇਂਦਰ ਹੁਣ ਆਨਲਾਈਨ ਕੀਤੇ ਜਾ ਰਹੇ ਹਨ। ਇੰਝ ਪ੍ਰਦੂਸ਼ਣ ਦੀ ਜਾਂਚ ਕਰਵਾਉਣ ਵਾਲੇ ਹਰੇਕ ਵਾਹਨ ਦੇ ਵੇਰਵੇ ਆਪਣੇ-ਆਪ ਹੀ ਆਨਲਾਈਨ ਦਰਜ ਹੋ ਜਾਇਆ ਕਰਨਗੇ। ਇਸ ਤੋਂ ਇਲਾਵਾ ਜਦੋਂ ਵੀ ਕਿਸੇ ਵਾਹਨ ਦਾ ਪ੍ਰਦੂਸ਼ਣ ਸਰਟੀਫਿ਼ਕੇਟ ਖ਼ਤਮ ਹੋਣ ਵਾਲਾ ਹੋਵੇਗਾ, ਉਸ ਤੋਂ ਇੱਕ ਹਫ਼ਤਾ ਪਹਿਲਾਂ ਹੀ ਉਸ ਦੇ ਮਾਲਕ ਕੋਲ ਯਾਦ ਕਰਵਾਉਣ ਲਈ ਇੱਕ ਐੱਸਐੱਐੱਸ ਆ ਜਾਇਆ ਕਰੇਗਾ।


ਮੰਤਰੀ ਨੇ ਸ਼ਹਿਰਾਂ ਦੇ ਸੀਵਰੇਜ ਤੇ ਫ਼ੈਕਟਰੀਆਂ ਦਾ ਦੁਸਿ਼ਤ ਪਾਣੀ ਬਿਨਾ ਟ੍ਰੀਟ ਕੀਤਿਆਂ ਦਰਿਆਵਾਂ `ਚ ਨਾ ਸੁੱਟਣ ਦੀ ਵੀ ਚੇਤਾਵਨੀ ਦਿੱਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bullets having jarring sound would be impounded