ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਪਰੀਨੌਰਫਿਨ-ਨਾਲੌਕਸੋਨ ਗੋਲੀਆਂ ਦਾ ਪੱਤਾ ਜਲਦ ਮਿਲੇਗਾ 10 ਗੁਣਾ ਸਸਤਾ: ਸਿੱਧੂ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਨਸ਼ਾ ਛੱਡਾਉਣ ਲਈ 1.5 ਲੱਖ ਤੋਂ ਵੱਧ ਮਰੀਜ਼ਾਂ ਦਾ ਨਿਜੀ ਕੇਂਦਰਾਂ ਚ ਇਲਾਜ ਕੀਤਾ ਜਾ ਰਿਹਾ ਹੈ ਤੇ ਸਾਨੂੰ ਆਸ ਹੈ ਕਿ ...ਟੀ. (ਆਉਟਪੇਸ਼ੈਂਟ ਓਪੀਆਡ ਅਸਿਸਟਡ ਟ੍ਰੀਟਮੈਂਟ) ਕਲੀਨਿਕਾਂ ਅਤੇ ਸਰਕਾਰੀ ਨਸ਼ਾ-ਛੁਡਾਊ ਕੇਂਦਰਾਂ ਵਿੱਚ ਇਲਾਜ ਪ੍ਰਣਾਲੀ ਮਰੀਜ਼ ਨੂੰ ਨਸ਼ਾ ਛੱਡਣ ਲਈ ਹੋਰ ਪੇ੍ਰਰਿਤ ਕਰੇਗੀ ਅਤੇ ਇਸ ਨਾਲ ਸਰਕਾਰੀ ਤੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਆਮਦ ਵੀ ਵਧੇਗੀ। 

 

ਉਨਾਂ ਕਿਹਾ ਕਿ ਸੂਬਾ ਸਰਕਾਰ ਇਲਾਜ ਪ੍ਰਣਾਲੀ ’ਤੇ ਲਗਾਤਾਰ ਕੰਮ ਕਰ ਰਹੀ ਹੈ ਅਤੇ ਬੱਡੀ ਪੋ੍ਰਗਰਾਮ ਦੇ ਵਲੰਟੀਅਰ ਰੋਜ਼ਾਨਾ ਸਿੱਖਿਆ ਸੰਸਥਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੇ ਹਨ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਲੱਖਾਂ ਮਰੀਜ਼ ਆਪਣੀ ਮਰਜ਼ੀ ਨਾਲ ਇਲਾਜ ਕਰਵਾਉਣ ਲਈ ਓ.ਓ.ਏ.ਟੀ. ਕਲੀਨਿਕਾਂ ਵਿੱਚ ਆ ਰਹੇ ਹਨ।

 

 

ਉਨਾਂ ਅੱਗੇ ਸਪੱਸ਼ਟ ਕਰਦਿਆਂ ਦੱਸਿਆ ਕਿ ਐਸ.ਓ.ਪੀ. (ਸਟੈਂਡਰਡ ਆਪਰੇਟਿੰਗ ਪੋ੍ਰਸੀਜ਼ਰ) ਪ੍ਰਾਈਵੇਟ ਮਨੋਰੋਗੀ ਮਾਹਿਰਾਂ ਅਤੇ ਨਿਜੀ ਨਸ਼ਾ-ਛੁਡਾਊ ਕੇਂਦਰਾਂ ਲਈ ਦਵਾਈ ਦੀ ਪਰਿਸਕਰਿਪਸ਼ਨ ਸਬੰਧੀ ਇੱਕੋ ਤਰਾਂ ਦੀ ਨੀਤੀ ਨੂੰ ਲਾਗੂ ਕੀਤਾ ਗਿਆ ਹੈ।

 

ਉਨਾਂ ਕਿਹਾ ਕਿ ਵੱਡੇ ਪੱਧਰ ’ਤੇ ਲੋਕ ਹਿੱਤ ਨੂੰ ਦੇਖਦੇ ਹੋਏ ਟੇਕ ਹੋਮ ਡੋਜ਼ ਸਰਵਿਸ ਵਿੱਚ ਵਿਸਥਾਰ ਕੀਤਾ ਗਿਆ ਹੈ ਜਿਸ ਤਹਿਤ ਪ੍ਰਾਈਵੇਟ ਮਨੋਰੋਗੀ ਮਾਹਿਰਾਂ ਅਤੇ ਨਿਜੀ ਨਸ਼ਾ-ਛੁਡਾਊ ਕੇਂਦਰਾਂ ਦੀ ਪਰਿਸਕਰਿਪਸ਼ਨ ’ਤੇ ਜਲਦ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ ਓ.ਓ.ਏ.ਟੀ. ਕਲੀਨਿਕਾਂ ਦੀ ਫਾਰਮੈਸੀ ਤੋਂ ਬੁਪਰੀਨੌਰਫਿਨ-ਨਾਲੌਕਸੋਨ ਦੀਆਂ 10 ਗੋਲੀਆਂ ਦਾ ਪੱਤਾ 60 ਰੁਪਏ ਦੇ ਨਿਰਧਾਰਤ ਮੁੱਲ ਵਿੱਚ ਉਪਲੱਬਧ ਹੋਵੇਗਾ ਜੋ ਕਿ ਨਿਜੀ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਣ ਵਾਲੀ ਦਵਾਈ ਤੋਂ ਲਗਭਗ 10 ਗੁਣਾ ਸਸਤਾ ਹੈ। ਇਸ ਨਾਲ ਮਰੀਜ਼ਾਂ ’ਤੇ ਖ਼ਰਚ ਦਾ ਵਾਧੂ ਬੋਝ ਵੀ ਘਟੇਗਾ ਅਤੇ ਵੱਧ ਤੋਂ ਵੱਧ ਮਰੀਜ਼ ਇਲਾਜ ਕਰਵਾਉਣ ਲਈ ਪ੍ਰੇਰਿਤ ਹੋਣਗੇ।

 

 ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੋਂ ਇੱਕਠੀ ਕੀਤੀ ਰਕਮ ਸੂਬਾ ਮਾਨਸਿਕ ਸਿਹਤ ਅਥਾਰਟੀ ਕੋਲ ਜਮਾਂ ਕਰਵਾਈ ਜਾਵੇਗੀ। ਇਹ ਰਾਸ਼ੀ ਨਸ਼ਾ ਛੁਡਾਉਣ ਅਤੇ ਮੁੜ ਵਸੇਬਾ ਸੇਵਾਵਾਂ ਨੂੰ ਮਜ਼ਬੂਤੀ ਦੇਣ ਲਈ ਵਰਤੋਂ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਇਸ ਦਵਾਈ ਦੀ ਖਰੀਦ ਤੇ ਸਪਲਾਈ ਨੂੰ ਯਕੀਨੀ ਬਣਾਵੇਗਾ।

 

ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਰਕਾਰੀ ਮਨੋਰੋਗਾਂ ਦੇ ਮਾਹਿਰਾਂ ਵਲੋਂ ਦਿੱਤੀ ਪਰਿਸਕਰਿਪਸ਼ਨ ਦੀ ਟੇਕ ਹੋਮ ਡੋਜ ਮੁਫ਼ਤ ਹੋਵੇਗੀ ਅਤੇ ਨਿਜੀ ਮਨੋਰੋਗ ਮਾਹਿਰਾਂ ਵਲੋਂ ਦਿੱਤੀ ਪਰਿਸਕਰਿਪਸ਼ਨ ਦੀ ਡੋਜ ਵੀ ਸਰਕਾਰੀ ਕੀਮਤਾਂ ਦੇ ਅਨੁਸਾਰ ਹੋਵੇਗੀ। ਉਹਨਾਂ ਦੁਹਰਾਇਆ ਕਿ ਸਾਰੇ ਮਨੋਵਿਗਿਆਨਿਕ (ਭਾਵੇਂ ਉਹ ਸਰਕਾਰੀ ਜਾਂ ਨਿਜੀ ਹੋਣ) ਬੁਪਰੀਨੌਰਫਿਨ-ਨਾਲੌਕਸੋਨ ਦੀਆਂ ਦਵਾਈਆਂ ਦੀ ਪਰਿਸਕਰਿਪਸ਼ਨ ਲਈ ਸੈਂਟਰਲ ਰਜਿਸਟਰੀ ਆਨਲਾਈਨ ਪੋਰਟਲ ’ਤੇ ਰਜਿਸਟਰ ਕਰਵਾਉਣਾ ਜ਼ਰੂਰੀ ਹੋਵੇਗਾ। ਇਹ ਦਵਾਈ ਸਿਰਫ਼ ਆਨਲਾਈਨ ਪੋਰਟਲ ਜ਼ਰੀਏ ਹੀ ਉਪਲਬੱਧ ਹੋਵੇਗੀ।

 

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਰਜਿਸਟਰਡ ਮਰੀਜ਼ਾਂ ਅਤੇ ਦਵਾਈ ਦੀ ਉਪਲਬਧਤਾ ਦੀ ਨਿਗਰਾਨੀ ਸਰਕਾਰੀ ਸੈਂਟਰਲ ਰਜਿਸਟਰੀ ਪੋਰਟਲ ਦੁਆਰਾ ਕੀਤੀ ਜਾ ਰਹੀ ਹੈ ਤਾਂ ਜੋ ਮਰੀਜ਼ਾਂ ਦਾ ਫੋਲੋ-ਅਪ ਅਤੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Buprenorphine-naloxone Tablets will soon to get 10 times cheaper: Sidhu