ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਬਲ਼ਦੀ ਅੰਗੀਠੀ ਨੇ ਘੋਟ ਦਿੱਤਾ ਬੱਚਿਆਂ ਦਾ ਦਮ

ਲੁਧਿਆਣਾ ’ਚ ਬਲ਼ਦੀ ਅੰਗੀਠੀ ਨੇ ਘੋਟ ਦਿੱਤਾ ਬੱਚਿਆਂ ਦਾ ਦਮ

ਪੰਜਾਬ 'ਚ ਰਾਤ ਸਮੇਂ ਕੋਲ਼ਿਆਂ ਦੀ ਅੰਗੀਠੀ ਚੱਲਦੀ ਛੱਡ ਕੇ ਸੌਣ ਵਾਲੇ ਪਰਿਵਾਰ ਦੇ ਦੋ ਬੱਚੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਇਹ ਘਟਨਾ ਲੁਧਿਆਣਾ ਦੇ ਟਿੱਬਾ ਰੋਡ ’ਤੇ ਰਹਿੰਦੇ ਇੱਕ ਪਰਿਵਾਰ ਨਾਲ ਵਾਪਰੀ।

 

 

ਦਰਅਸਲ, ਛੇ ਮੈਂਬਰਾਂ ਦਾ ਇਹ ਪਰਿਵਾਰ ਰਾਤ ਨੂੰ ਕੋਲ਼ਿਆਂ ਨਾਲ ਮਘਦੀ ਅੰਗੀਠੀ ਚੱਲਦੀ ਛੱਡ ਕੇ ਸੌਂ ਗਿਆ। ਰਾਤ ਨੂੰ 12 ਤੇ 10 ਸਾਲ ਦੇ ਦੋ ਬੱਚਿਆਂ ਕ੍ਰਮਵਾਰ ਗੌਰਵ ਤੇ ਸੌਰਵ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।

 

 

ਬਾਕੀ ਦੇ ਚਾਰ ਮੈਂਬਰ ਸਵੇਰੇ ਬੇਹੋਸ਼ ਪਾਏ ਗਏ ਪਰ ਉਹ ਬਚ ਗਏ ਹਨ। ਬੱਚਿਆਂ ਨੂੰ ਬੇਸੁਰਤ ਹਾਲਤ ’ਚ ਅੱਜ ਸਵੇਰੇ ਜਦੋਂ ਸਿਵਲ ਹਸਪਤਾਲ ਲਿਜਾਂਦਾ ਗਿਆ, ਤਾਂ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

 

 

ਇਨ੍ਹਾਂ ਬੱਚਿਆਂ ਦੇ ਪਿਤਾ ਦਾ ਨਾਂਅ ਪ੍ਰਮੋਦ ਤੇ ਮਾਂ ਦਾ ਨਾਂਅ ਨਿਸ਼ਾ ਹੈ – ਇਹ ਵੀ ਦੋਵੇਂ ਇਸ ਵੇਲੇ ਹਸਪਤਾਲ ’ਚ ਹਨ।

 

 

ਇਨ੍ਹਾਂ ਦੇ ਘਰੇ ਸੁਸ਼ੀਲ ਤੇ ਸੁਨੀਤਾ ਨਾਂਅ ਦੇ ਦੋ ਰਿਸ਼ਤੇਦਾਰ ਆਏ ਹੋਏ ਸਨ; ਉਹ ਵੀ ਸਵੇਰੇ ਬੇਹੋਸ਼ ਪਏ ਮਿਲੇ। ਉਹ ਵੀ ਹਸਪਤਾਲ ’ਚ ਦਾਖ਼ਲ ਹਨ।

 

 

ਦਰਅਸਲ, ਕੋਲ਼ਿਆਂ ਦੀ ਅੱਗ ’ਚੋਂ ਕਾਰਬਨ ਡਾਈਆਕਸਾਈਡ ਗੈਸ ਨਿੱਕਲਦੀ ਹੈ ਤੇ ਇਹ ਅੱਗ ਹੌਲੀ–ਹੌਲੀ ਕਮਰੇ ਦੀ ਆਕਸੀਜਨ ਨੂੰ ਸਾੜ ਕੇ ਖ਼ਤਮ ਕਰਦੀ ਜਾਂਦੀ ਹੈ ਤੇ ਵਿਅਕਤੀ ਦਾ ਦਮ ਘੁਟਣ ਲੱਗਦਾ ਹੈ। ਹੌਲੀ–ਹੌਲੀ ਸੁੱਤੇ ਪਏ ਵਿਅਕਤੀ ਦੀ ਦਮ ਘੁਟਣ ਨਾਲ ਮੌਤ ਹੋ ਜਾਂਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Burning Hearth suffocates two kids to death