ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਲਦੀ ਬੱਸ ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਸਾਰੇ ਯਾਤਰੀ ਸੁਰੱਖਿਅਤ

ਬਰਨਾਲਾ ਵਿਖੇ ਰਾਜਦੀਪ ਟਰਾਂਸਪੋਰਟ, ਰਾਜਸਥਾਨ ਦੀ 32 ਸੀਟਾਂ ਵਾਲੀ ਬੱਸ ਤਪਾ ਮੰਡੀ ਕੋਲ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਸੋਮਵਾਰ ਸਵੇਰੇ 2.30 ਚੱਲਦੀ ਬੱਸ ਵਿੱਚ ਅੱਗ ਲੱਗ ਗਈ।  ਅੱਗ ਲੱਗਣ ਕਾਰਨ ਬੱਸ ਬੁਰੀ ਤਰ੍ਹਾਂ ਸੜ ਕੇ ਸੁਆਹ ਹੋਣ ਦੀ ਖ਼ਬਰ ਹੈ।  

 

ਤਪਾ ਮੰਡੀ ਥਾਣੇ ਦੇ ਐਸ ਐਚ ਓ  ਜਨਪਾਲ ਸਿੰਘ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਕਿਸੇ ਵਿਅਕਤੀ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਇਹ ਬੱਸ ਘੜਸਾਨਾ (ਰਾਜਸਥਾਨ) ਤੋਂ ਵਾਇਆ ਲੁਧਿਆਣਾ ਰਾਹੀਂ ਚੰਡੀਗੜ੍ਹ ਜਾਂਦੀ ਹੈ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus catches fire passengers safe