ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਟਾਲਾ ਲਾਗੇ ਬੱਸ ਹਾਦਸਾਗ੍ਰਸਤ, ਪੁਲਿਸ ਦੇ 19 ਜਵਾਨ ਜ਼ਖ਼ਮੀ

ਬਟਾਲਾ ਲਾਗੇ ਬੱਸ ਹਾਦਸਾਗ੍ਰਸਤ, ਪੁਲਿਸ ਦੇ 19 ਜਵਾਨ ਜ਼ਖ਼ਮੀ

ਪੰਜਾਬ ਦੇ ਗੁਰਦਾਸਪੁਰ ਜਿ਼ਲ੍ਹੇ `ਚ ਬਟਾਲਾ ਲਾਗਲੇ ਪਿੰਡ ਪੰਜਗਰਾਈਆਂ `ਚ ਧੁੰਦ ਕਾਰਨ ਇੱਕ ਪੁਲਿਸ ਬੱਸ ਹਾਦਸਾਗ੍ਰਸਤ ਹੋ ਗਈ ਤੇ 19 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 16 ਏਐੱਸਆਈ ਹਨ। ਬੱਸ `ਚ ਕੁੱਲ 25 ਜਣੇ ਸਵਾਰ ਸਨ। ਪੁਲਿਸ ਬੱਸ ਬਟਾਲਾ ਤੋਂ ਚੰਡੀਗੜ੍ਹ ਸਥਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾ ਰਹੀ ਸੀ ਕਿ ਉਸ ਦੀ ਟੱਕਰ ਸਵੇਰ ਵੇਲੇ ਦੀ ਸੰਘਣੀ ਧੁੰਦ ਕਾਰਨ ਇੱਕ ਟਰੈਕਟਰ-ਟਰਾਲੀ ਨਾਲ ਹੋ ਗਈ। ਬੱਸ ਡਰਾਇਵਰ ਰਣਜੀਤ ਸਿੰਘ ਦੀ ਹਾਲਤ ਕੁਝ ਠੀਕ ਨਹੀਂ ਸੀ, ਇਸੇ ਲਈ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਗਿਆ ਹੈ।


ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 13 ਥਾਣਿਆਂ `ਚ ਦਰਜ ਵੱਖੋ-ਵੱਖਰੇ ਮਾਮਲਿਆਂ ਦੇ ਪੁਲਿਸ ਅਧਿਕਾਰੀ ਹਾਈ ਕੋਰਟ `ਚ ਚੱਲ ਰਹੇ ਕੁਝ ਮਾਮਲਿਆਂ ਦੀ ਪੈਰਵੀ ਲਈ ਜਾ ਰਹੇ ਸਨ।


ਸਵੇਰੇ ਲਗਭਗ 5 ਵਜੇ ਜਦੋਂ ਪੁਲਿਸ ਦੀ ਬੱਸ ਹਾਲੇ ਬਟਾਲਾ ਤੋਂ ਸਿਰਫ਼ 8 ਕੁ ਕਿਲੋਮੀਟਰ ਦੂਰ ਗਈ ਸੀ, ਤਾਂ ਸ੍ਰੀ ਹਰਗੋਬਿੰਦਪੁਰ ਮਾਰਗ `ਤੇ ਪਿੰਡ ਪੰਜਗਰਾਈਆਂ ਕੋਲ ਇੱਕ ਟਰੈਕਟਰ-ਟਰਾਲੀ ਨਾਲ ਬੱਸ ਦੀ ਸਿੱਧੀ ਟੱਕਰ ਹੋ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus crashed near Batala 19 police officials injured