ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਾਫਰਾਂ ਨੂੰ ਕੈਪਟਨ ਸਰਕਾਰ ਦੀ ਵੱਡੀ ਰਾਹਤ, ਹੋਵੇਗਾ ਇਹ ਲਾਭ

ਪੰਜਾਬ ਸਰਕਾਰ ਨੇ ਸੂਬੇ ਚ ਮੁਸਾਫਰਾਂ ਨੂੰ ਸ਼ੁੱਕਰਵਾਰ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਬੱਸ ਕਿਰਾਏ ਘਟਾ ਦਿੱਤੇ ਹਨ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਨੋਟੀਫ਼ਿਕੇਸ਼ਨ ਮੁਤਾਬਕ ਸਾਧਾਰਣ ਬੱਸਾਂ ਦਾ ਕਿਰਾਇਆ 8 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਘਟਾ ਦਿੱਤਾ ਗਿਆ ਹੈ। ਇੰਝ ਹੀ ਏਸੀ ਬੱਸਾਂ ਦੇ ਕਿਰਾਏ 9.6 ਪੈਸੇ ਪ੍ਰਤੀ ਕਿਲੋਮੀਟਰ ਘਟਾ ਦਿੱਤੇ ਗਏ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

ਇੰਝ ਹੀ ਇੰਟੈਗਰਲ ਕੋਚਜ਼ ਤੇ ਸੁਪਰ–ਇੰਟੈਗਰਲ ਕੋਚਜ਼ ਦੇ ਕਿਰਾਏ ਵੀ ਕ੍ਰਮਵਾਰ 14.4 ਪੈਸੇ ਪ੍ਰਤੀ ਕਿਲੋਮੀਟਰ ਅਤੇ 16 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਘਟਾਏ ਗਏ ਹਨ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਜਿਹਾ ਕਦਮ ਡੀਜ਼ਲ ਦੀਆਂ ਕੀਮਤਾਂ ਘਟਣ ਕਾਰਨ ਚੁੱਕਿਆ ਗਿਆ ਹੈ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਹੁਣ ਸਾਧਾਰਣ ਬੱਸ ਦਾ ਕਿਰਾਇਆ 1 ਰੁਪਏ 17 ਪੈਸੇ ਕਿਲੋਮੀਟਰ ਹੋ ਗਿਆ ਹੈ। ਸਾਧਾਰਣ ਐੱਚਵੀਏਸੀ ਬੱਸਾਂ ਦਾ ਕਿਰਾਇਆ ਹੁਣ 1 ਰੁਪਏ 40 ਪੈਸੇ ਪ੍ਰਤੀ ਕਿਲੋਮੀਟਰ ਹੈ, ਜੋ ਸਾਧਾਰਣ ਬੱਸ ਕਿਰਾਏ ਨਾਲੋਂ 20 ਫ਼ੀ ਸਦੀ ਵੱਧ ਰੱਖਿਆ ਗਿਆ ਹੈ।

 

 

ਇੰਟੈਗਰਲ ਕੋਚ ਦਾ ਕਿਰਾਇਆ 2 ਰੁਪਏ 10 ਪੈਸੇ ਪ੍ਰਤੀ ਕਿਲੋਮੀਟਰ ਹੈ, ਜੋ ਸਾਧਾਰਣ ਕਿਰਾਏ ਨਾਲੋਂ 80 ਫ਼ੀ ਸਦੀ ਵੱਧ ਹੈ ਅਤੇ ਸੁਪਰ–ਇੰਟੈਗਰਲ ਕੋਚ ਦਾ ਕਿਰਾਇਆ 2 ਰੁਪਏ 34 ਪੈਸੇ ਹੈ; ਜੋ ਸਾਧਾਰਣ ਬੱਸ ਕਿਰਾਏ ਦੇ ਮੁਕਾਬਲੇ 100 ਫ਼ੀ ਸਦੀ ਵੱਧ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus fares slashed in Punjab