ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ : ਬੱਸ ਅਤੇ ਗੱਡੀ ਵਿਚਕਾਰ ਟੱਕਰ, 15 ਜ਼ਖਮੀ

ਪਟਿਆਲਾ 'ਚ ਸੰਘਣੀ ਧੁੰਦ ਕਾਰਨ ਇਕ ਭਿਆਨਕ ਹਾਦਸਾ ਵਾਪਰਿਆ। ਬਲੈਰੇ ਪਿਕਅਪ ਗੱਡੀ ਅਤੇ ਬੱਸ ਵਿਚਕਾਰ ਹੋਈ ਟੱਕਰ ਕਾਰਨ 15 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

 


 

ਜਾਣਕਾਰੀ ਮੁਤਾਬਿਕ ਪਟਿਆਲਾ ਦੇ ਅਰਬਨ ਅਸਟੇਟ ਬਾਈਪਾਸ ਕੋਲ ਬਲੈਰੋ ਪਿਕਅਪ ਗੱਡੀ ਅਤੇ ਬੱਸ ਵਿਚਕਾਰ ਟੱਕਰ ਹੋ ਗਈ। ਪੀਆਰਟੀਸੀ ਬੱਸ ਦਿੱਲੀ ਤੋਂ ਸਵਾਰੀਆਂ ਲੈ ਕੇ ਪਟਿਆਲਾ ਆ ਰਹੀ ਸੀ। ਇਸ ਦੌਰਾਨ ਉਸ ਦੀ ਪਿਕਅਪ ਬਲੈਰੋ ਨਾਲ ਟੱਕਰ ਹੋ ਗਈ। ਗੱਡੀ ਅਤੇ ਬੱਸ 'ਚ ਬੈਠੀਆਂ ਸਵਾਰੀਆਂ ਜ਼ਖਮੀ ਹੋ ਗਈਆਂ।
 

ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਐਂਬੁਲੈਂਸਾਂ ਅਤੇ ਨਿੱਜੀ ਗੱਡੀਆਂ ਰਾਹੀਂ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus-Pick Up vehicle accident at Patiala