ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਨੂੜ `ਚ ਬੱਸ-ਟਰੱਕ ਟੱਕਰ, 23 ਜ਼ਖ਼ਮੀ

ਬਨੂੜ `ਚ ਬੱਸ-ਟਰੱਕ ਟੱਕਰ `ਚ 23 ਜ਼ਖ਼ਮੀ

ਅੱਜ ਸੋਮਵਾਰ ਸਵੇਰੇ ਬਨੂੜ-ਚੰਡੀਗੜ੍ਹ ਸੜਕ `ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਤੇ ਇੱਕ ਟਰੱਕ ਵਿਚਾਲੇ ਟੱਕਰ ਹੋਣ ਨਾਲ 23 ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ `ਚ ਚਾਰ ਔਰਤਾਂ, ਵਿਦਿਆਰਥੀ ਤੇ ਦਫ਼ਤਰ ਜਾਣ ਵਾਲੇ ਮੁਲਾਜ਼ਮ ਸ਼ਾਮਲ ਹਨ। ਹਿਹ ਹਾਦਸਾ ਅੱਜ ਸਵੇਰੇ 8:00 ਵਜੇ ਗਿਆਨ ਸਾਗਰ ਮੈਡੀਕਲ ਕਾਲਜ ਤੇ ਹਸਪਤਾਲ ਨੇੜੇ ਵਾਪਰਿਆ।


ਇਹ ਬੱਸ ਚੰਡੀਗੜ੍ਹ ਤੋਂ ਰਾਜਪੁਰਾ ਜਾ ਰਹੀ ਸੀ।


ਪੁਲਿਸ ਮੁਤਾਬਕ ਜ਼ਖ਼ਮੀਆਂ ਨੂੰ ਵੱਂਖੋ-ਵੱਖਰੇ ਹਸਪਤਾਲਾਂ `ਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਜ਼ਖ਼ਮੀ ਨੂੰ ਮੋਹਾਲੀ ਦੇ ਮੈਕਸ ਹਸਪਤਾਲ ਤੇ ਦੋ ਨੂੰ ਚੰਡੀਗੜ੍ਹ ਦੇ ਪੀਜੀਆਈ ਦਾਖ਼ਲ ਕਰਵਾਇਆ ਗਿਆ ਹੈ ਕਿਉਂਕਿ ਉਨ੍ਹਾਂ ਦੀ ਹਾਲਤ ਕੁਝ ਗੰਭੀਰ ਸੀ।


17 ਜ਼ਖ਼ਮੀਆਂ ਦਾ ਇਲਾਜ ਰਾਜਪੁਰਾ ਦੇ ਨੀਲਮ ਹਸਪਤਾਲ `ਚ ਤੇ ਤਿੰਨ ਦਾ ਏਪੀ ਜੈਨ ਹਸਪਤਾਲ `ਚ ਚੱਲ ਰਿਹਾ ਹੈ।


ਚਸ਼ਮਦੀਦ ਗਵਾਹਾਂ ਅਨੁਸਾਰ ਡਰਾਇਵਰ ਬੱਸ ਨੂੰ ਥੋੜ੍ਹਾ ਲਾਪਰਵਾਹੀ ਨਾਲ ਚਲਾ ਰਿਹਾ ਸੀ ਤੇ ਉਸੇ ਦੀ ਕਥਿਤ ਲਾਪਰਵਾਹੀ ਨਾਲ ਬੱਸ ਸੜਕ `ਤੇ ਪਹਿਲਾਂ ਤੋਂ ਖੜ੍ਹੇ ਟਰੱਕ ਵਿੱਚ ਵੱਜ ਕੇ ਪਲਟ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bus Truck Collision in Banur injures 23