ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਰੀਬਾਂ ਲਈ ਖੋਲ੍ਹੀ 'ਨੇਕੀ ਦੀ ਹੱਟੀ', ਸਿਰਫ਼ 10 ਰੁਪਏ 'ਚ ਮਿਲਣਗੇ ਗਰਮ ਕੱਪੜੇ

ਪੰਜਾਬ 'ਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ। ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਰਫਬਾਰੀ ਅਤੇ ਸੀਤ ਲਹਿਰ ਕਾਰਨ ਠੰਡ ਲਗਾਤਾਰ ਵੱਧ ਰਹੀ ਹੈ। ਇਸ ਵਿਚਕਾਰ ਮੋਗਾ ਵਿਖੇ ਰਾਧੇ-ਰਾਧੇ ਨਾਂ ਦੀ ਸਮਾਜ ਸੇਵੀ ਸੰਸਥਾ ਲੋੜਵੰਦ ਲੋਕਾਂ ਲਈ ਮਸੀਹਾ ਬਣ ਕੇ ਬਹੁੜੀ ਹੈ। ਇਸ ਸੰਸਥਾ ਨੇ ਸਥਾਨਕ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਕ ਦੁਕਾਨ ਖੋਲ੍ਹੀ ਹੈ, ਜਿੱਥੇ ਹਰ ਇਕ ਲੋੜਵੰਦ ਵਿਅਕਤੀ ਇਸ ਦੁਕਾਨ ਤੋਂ ਗਰਮ ਕੱਪੜੇ, ਕੰਬਲ, ਬੂਟ ਅਤੇ ਹੋਰ ਜ਼ਰੂਰੀ ਸਾਮਾਨ ਸਿਰਫ 10 ਰੁਪਏ 'ਚ ਲੈ ਸਕਦਾ ਹੈ।
 

ਸੰਸਥਾ ਵੱਲੋਂ ਗਰੀਬਾਂ ਦੀ ਮਦਦ ਲਈ ਖੋਲ੍ਹੀ ਇਸ ਦੁਕਾਨ ਦਾ ਨਾਂ 'ਨੇਕੀ ਦੀ ਹੱਟੀ' ਹੈ। ਇਸ ਹੱਟੀ ਦੀ ਸ਼ੁਰੂਆਤ ਮੋਗਾ ਦੀ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਰਾਧੇ-ਰਾਧੇ ਨਾਂ ਦੀ ਸਮਾਜ ਸੇਵੀ ਸੰਸਥਾ ਵਲੋਂ ਵੱਡਾ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਲੋਕਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਇੰਨੀ ਠੰਡ 'ਚ ਗਰਮ ਕੱਪੜੇ ਖਰੀਦ ਲੈਣ ਪਰ ਇਸ ਤਰ੍ਹਾਂ ਦੇ ਉਪਰਾਲੇ ਉਨ੍ਹਾਂ ਦੀ ਕਾਫੀ ਮਦਦ ਕਰੇਗੀ।
 

ਉਨ੍ਹਾਂ ਦੱਸਿਆ ਕਿ ਇਹ ਸਾਰਾ ਸਾਮਾਨ ਲੋਕਾਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ ਹੈ ਅਤੇ 10 ਰੁਪਏ ਇਸ ਦੀ ਕੀਮਤੀ ਰੱਖੀ ਗਈ ਹੈ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਉਹ ਦਾਨ 'ਚ ਲੈ ਰਿਹਾ ਹੈ।
 

ਸੰਸਥਾ ਦੇ ਆਗੂ ਦੇਵ ਤਿਆਗੀ ਨੇ ਕਿਹਾ ਕਿ ਜਿੰਨਾ ਵੀ ਹੋ ਸਕਦਾ ਹੈ ਉਹ ਇਨ੍ਹਾਂ ਲੋਕਾਂ ਦੀ ਮਦਦ ਕਰਨਗੇ। ਇਸ ਮੌਕੇ ਰਾਧੇ-ਰਾਧੇ ਟਰੱਸਟ ਦੀ ਚੇਅਰਮੈਨ ਰਾਜਸ੍ਰੀ ਨੇ ਦੱਸਿਆ ਕਿ ਉਹ ਇਹ ਸਾਰਾ ਸਾਮਾਨ ਆਮ ਜਨਤਾ ਦੇ ਘਰਾਂ ਤੋਂ ਲੈ ਕੇ ਇੱਥੇ ਰੱਖ ਰਹੇ ਹਨ ਅਤੇ ਦਿਨ 'ਚ 3 ਘੰਟੇ ਇਹ ਦੁਕਾਨ ਖੋਲ੍ਹ ਕੇ ਗਰੀਬ ਲੋਕਾਂ ਨੂੰ 10 ਰੁਪਏ 'ਚ ਦੇਣਗੇ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾ ਤੋਂ ਬੇਹੱਦ ਸਹਿਯੋਗ ਮਿਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Buy clothes in 10 rs at moga Neki Di Hatti