ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੀਦਦਾਰਾਂ ਨੂੰ ਚੰਡੀਗੜ੍ਹ ’ਚ ਰੀਅਲਟਰਾਂ ਨਾਲ ਗੱਲਬਾਤ ਲਈ ਮਿਲੇਗਾ ਮੰਚ

'ਡੈਸਟੀਨੇਸ਼ਨ ਪੰਜਾਬ-ਰਿਐਲਿਟੀ ਐਕਸਪੋ' 13 ਤੋਂ 15 ਦਸੰਬਰ ਤੱਕ ਪਰੇਡ ਗਰਾਉਂਡ ਸੈਕਟਰ -17, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨਜ਼ ਆਫ਼ ਇੰਡੀਆ (ਸੀ.ਆਰ..ਡੀ..ਆਈ.) ਪੰਜਾਬ ਵੱਲੋਂ ਕਰਵਾਈ ਜਾ ਰਹੀ ਇਸ ਐਕਸਪੋ ਦਾ ਉਦਘਾਟਨ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਕੀਤਾ ਜਾਵੇਗਾ


ਕਨਫੈਡਰੇਸ਼ਨ ਆਫ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨਜ਼ ਆਫ਼ ਇੰਡੀਆ (ਸੀ.ਆਰ..ਡੀ..ਆਈ.) ਦੇ ਪੰਜਾਬ ਚੈਪਟਰ ਦੇ ਪ੍ਰਧਾਨ ਸ੍ਰੀ ਜਗਜੀਤ ਸਿੰਘ ਦੀ ਅਗਵਾਈ ਹੇਠ ਵਫ਼ਦ ਨੇ ਮੰਗਲਵਾਰ ਦੇਰ ਸ਼ਾਮ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ, ਪੰਜਾਬ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 13 ਦਸੰਬਰ ਨੂੰ ਐਕਸਪੋ ਦਾ ਉਦਘਾਟਨ ਕਰਨ ਦੀ ਬੇਨਤੀ ਕੀਤੀ ਇਸ ਪਹਿਲਕਦਮੀ ਲਈ ਸੀ.ਆਰ..ਡੀ..ਆਈ. ਦੀ ਸ਼ਲਾਘਾ ਕਰਦਿਆਂ ਸ੍ਰੀ ਸਰਕਾਰੀਆ ਨੇ ਇਸ ਮੈਗਾ ਪ੍ਰੋਗਰਾਮ ਦੇ ਉਦਘਾਟਨ ਦਾ ਸੱਦਾ ਸਵੀਕਾਰ ਕਰ ਲਿਆ


ਸ੍ਰੀ ਜਗਜੀਤ ਸਿੰਘ ਨੇ ਮਕਾਨ ਉਸਾਰੀ ਮੰਤਰੀ ਨੂੰ ਦੱਸਿਆ ਕਿ ਸੀ.ਆਰ..ਡੀ..ਆਈ. ਇਸ ਐਕਸਪੋ ਦੌਰਾਨ ਆਪਣਾ ਸ਼ਿਕਾਇਤ ਨਿਵਾਰਣ ਫੋਰਮ ਵੀ ਸ਼ੁਰੂ ਕਰੇਗਾ ਉਨਾਂ ਦੱਸਿਆ ਕਿ ਇਹ ਐਕਸਪੋ ਖਰੀਦਦਾਰਾਂ ਨੂੰ ਪ੍ਰਮੁੱਖ ਰੀਅਲਟਰਾਂ ਨਾਲ ਗੱਲਬਾਤ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰਵਾਏਗਾ


ਇਸ ਐਕਸਪੋ ਵਿਚ ਉੱਤਰ ਖੇਤਰ ਦੀਆਂ ਕਈ ਮਸ਼ਹੂਰ ਰਿਐਲਿਟੀ ਫਰਮਜ਼ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣਗੀਆਂ ਜ਼ਿਕਰਯੋਗ ਹੈ ਕਿ ਸੀ.ਆਰ..ਡੀ..ਆਈ. ਦੀ ਸਥਾਪਨਾ 1999 ਵਿੱਚ ਕੀਤੀ ਗਈ ਸੀ, ਇਹ ਭਾਰਤ ਦੇ 21 ਸੂਬਿਆਂ ਵਿੱਚ 204 ਸਿਟੀ ਚੈਪਟਰਾਂ ਤੋਂ 12500 ਤੋਂ ਵੱਧ ਰੀਅਲ ਅਸਟੇਟ ਡਿਵੈਲਪਰਾਂ ਨੂੰ ਆਪਸ ਵਿੱਚ ਜੋੜਦਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Buyers will get forum to interact with realtors in Chandigarh