ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA: ਪ੍ਰਕਾਸ਼ ਸਿੰਘ ਬਾਦਲ ’ਤੇ ਰੰਧਾਵਾ ਦਾ ਨਿਸ਼ਾਨਾ, ਮੰਗਿਆ ਹਰਸਿਮਰਤ ਦਾ ਅਸਤੀਫ਼ਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪੈਟਰਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਬੁਰੇ ਪ੍ਰਭਾਵਾਂ ਉਤੇ ਦੇਰੀ ਨਾਲ ਜਾਗ ਖੋਲ੍ਹੇ ਜਾਣ ਉਤੇ ਕਾਂਗਰਸ ਨੇ ਚੁਟਕੀ ਲੈਂਦਿਆਂ ਇਸ ਨੂੰ ਅਕਾਲੀ ਦਲ ਦਾ ਦੋਗਲਾ ਕਿਰਦਾਰ ਦੱਸਿਆ ਹੈ।

 

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਨੇ ਪਹਿਲਾਂ ਸ਼ਰੇਆਮ ਸੰਸਦ ਦੇ ਦੋਵਾਂ ਸਦਨਾਂ ਵਿੱਚ ਸੀਏਏ ਦੇ ਹੱਕ ਵਿੱਚ ਭੁਗਤਦਿਆਂ ਵੋਟ ਪਾਈ ਅਤੇ ਹੁਣ ਵੱਡੇ ਬਾਦਲ ਇਹ ਰੌਲਾ ਪਾ ਰਹੇ ਹਨ ਕਿ ਨਾਗਰਿਕਤਾ ਲੈਣ ਦਾ ਹੱਕ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ।

 

ਕਾਂਗਰਸੀ ਆਗੂ ਨੇ ਕਿਹਾ ਕਿ ਇਹ ਬਾਦਲਾਂ ਦੀ ਦੇਰੀ ਨਾਲ ਆਈ ਜਾਗਰੂਕਤਾ ਨਹੀਂ ਹੈ ਕਿਉਂਕਿ ਇਹ ਤਾਂ ਉਨ੍ਹਾਂ ਵਿੱਚ ਬਹੁਤ ਦੇਰ ਤੋਂ ਹੀ ਮਰ ਗਈ ਹੈ ਸਗੋਂ ਇਹ ਅਸਲ ਵਿੱਚ ਸਹੂਲਤ ਲਈ ਦਿੱਤਾ ਬਿਆਨ ਹੈ ਜਦੋਂ ਉਨ੍ਹਾਂ ਦੀ ਪਾਰਟੀ ਨੂੰ ਭਾਜਪਾ ਨੇ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਦਿਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ੀਸ਼ਾ ਦਿਖਾ ਦਿੱਤਾ।ਹੁਣ ਬਾਦਲਾਂ ਨੇ ਭਾਜਪਾ ਦਾ ਆਪਣੇ ਵੱਲ ਧਿਆਨ ਖਿਚਵਾਉਣ ਲਈ ਸੀਏਏ ਦਾ ਸਹਾਰਾ ਲਿਆ ਹੈ।

 

ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਅਤੇ ਉਨ੍ਹਾਂ ਦੀ ਪਾਰਟੀ ਸੱਚਮੁੱਚ ਗੰਭੀਰ ਹੈ ਅਤੇ ਸੀਏਏ ਜਿਹੇ ਵੰਡਪਾਊ ਕਾਨੂੰਨ ਉਤੇ ਵਿਰੋਧ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਪਹਿਲਾ ਆਪਣੀ ਨੂੰਹ (ਹਰਸਿਮਰਤ ਬਾਦਲ) ਕੋਲੋਂ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦਿਵਾਓ।

 

ਉਨ੍ਹਾਂ ਕਿਹਾ ਕਿ ਸੱਤਾ ਦੇ ਭੁੱਖੇ ਬਾਦਲ ਪਰਿਵਾਰ ਕੋਲੋਂ ਜੇ ਅਸਤੀਫ਼ਾ ਨਹੀਂ ਦਿਵਾਇਆ ਜਾਂਦਾ ਤਾਂ ਫੇਰ ਸੀਏਏ ਦੇ ਗ਼ੈਰ ਸੰਵਿਧਾਨਿਕ ਸੁਭਾਅ ਉੱਪਰ ਸਵਾਲੀਆ ਨਿਸ਼ਾਨ ਲਾਉਂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਰੋਧ ਪੱਤਰ ਹੀ ਲਿਖ ਦੇਣ।

 

ਉਨ੍ਹਾਂ ਕਿਹਾ ਕਿ ਜੇ ਤੁਸੀਂ ਇਸ ਮੁੱਦੇ ਉਤੇ ਗੰਭੀਰਤਾ ਨਹੀਂ ਜ਼ਾਹਰ ਕਰੋਗੇ ਤਾਂ ਸਮਝਿਆ ਜਾਵੇਗਾ ਕਿ ਤੁਸੀਂ ਅਜਿਹੇ ਬਿਆਨ ਸਿਰਫ ਭਾਜਪਾ ਨਾਲ ਸਿਆਸੀ ਸੌਦੇਬਾਜ਼ੀ ਲਈ ਦੇ ਰਹੇ ਹੋ।

 

ਰੰਧਾਵਾ ਨੇ ਕਿਹਾ ਕਿ ਬਾਦਲਾਂ ਨੇ ਸੀਏਏ ਉਤੇ ਆਪਣਾ ਸਟੈਂਡ ਸਮੇਂ ਸਮੇਂ ਉਤੇ ਸਥਿਤੀਆਂ ਨੂੰ ਦੇਖਦਿਆਂ ਬਦਲਿਆ ਹੈ। ਜਦੋਂ ਉਨ੍ਹਾਂ ਨੂੰ ਅਨੁਕੂਲ ਜਾਪਿਆ ਤਾਂ ਸੰਸਦ ਵਿੱਚ ਸੀਏਏ ਦੇ ਹੱਕ ਵਿੱਚ ਵੋਟਾਂ ਪਾ ਦਿੱਤੀਆਂ ਅਤੇ ਫੇਰ ਜਦੋਂ ਇਸ ਦਾ ਵਿਰੋਧ ਕਰਨਾ ਸਹੀ ਲੱਗਿਆ ਤਾਂ ਦੱਬਵੀ ਆਵਾਜ਼ ਵਿੱਚ ਵਿਰੋਧ ਸ਼ੁਰੂ ਕਰ ਦਿੱਤਾ।

 

ਉਨ੍ਹਾਂ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਭਾਰਤੀ ਲੋਕਤੰਤਰ ਦੀ ਧਰਮ ਨਿਰਪੱਖ ਵਿਚਾਰਧਾਰਾ ਦੀ ਹਮਾਇਤ ਵਿੱਚ ਅਜਿਹੇ ਸੰਵਦੇਨਸ਼ੀਲ ਮੁੱਦੇ ਉਤੇ ਸਟੈਂਡ ਪੱਕਾ ਕਰਨ ਅਤੇ ਇਸ ਦੇ ਵਿਰੋਧ ਵਿੱਚ ਮਜ਼ਬੂਤ ਕਦਮ ਚੁੱਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAA: Randhawa targeted on Parkash Singh Badal with demanded Harsimrat resign