ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਹਾਲੀ `ਚ ਵਿਸ਼ਵ ਪੱਧਰੀ ਤਕਨਾਲੋਜੀ ਯੂਨੀਵਰਸਿਟੀ ਬਣਾਉਣ ਲਈ ਦਿੱਤੀ ਜਾਵੇਗੀ 40 ਏਕੜ ਜ਼ਮੀਨ

ਤਕਨਾਲੋਜੀ ਯੂਨੀਵਰਸਿਟੀ

ਮੁਹਾਲੀ ਦੀ ਆਈ ਟੀ ਸਿਟੀ `ਚ ਵਿਸ਼ਵਪੱਧਰੀ ਤਕਨਾਲੋਜੀ ਯੂਨੀਵਰਸਿਟੀ ਸਥਾਪਤ ਕਰਨ ਲਈ 40 ਏਕੜ ਜ਼ਮੀਨ ਅਲਾਟ ਕਰਨ ਵਾਸਤੇ ਅੱਜ ਮੰਤਰੀ ਮੰਡਲ ਨੇ ਸਹਿਮਤੀ ਦੇ ਦਿੱਤੀ ਹੈ। ਇਹ ਯੂਨੀਵਰਸਿਟੀ ਆਈ.ਟੀ./ਕੰਪਿਊਟਰ ਕੰਪੋਨੈਂਟਸ ਦੀਆਂ ਡਿਗਰੀਆਂ ਪ੍ਰਦਾਨ ਕਰੇਗੀ। 


ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਲਾਟਮੈਂਟ ਦੀ ਪ੍ਰਕਿਰਿਆ `ਚ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਵਾਸਤੇ ਵੱਡੀ ਪੱਧਰ `ਤੇ ਪ੍ਰਚਾਰ ਰਾਹੀਂ ਖੁੱਲੀ ਮਾਰਕਿਟ `ਚੋਂ ਯੂਨੀਵਰਸਿਟੀ ਦੀ ਸਥਾਪਤੀ ਲਈ ਪ੍ਰਸਤਾਵ ਮੰਗੇ ਜਾਣਗੇ। ਇਸ ਦੇ ਆਧਾਰ `ਤੇ ਨਿਵੇਦਨਕਾਰ ਨੀਤੀ ਦੇ ਅਨੁਸਾਰ ਭੁਗਤਾਨ ਕਰਨਗੇ ਅਤੇ ਉਨਾਂ ਨੂੰ ਯੂਨੀਵਰਸਿਟੀ ਵਾਸਤੇ ਜ਼ਮੀਨ ਅਲਾਟ ਕੀਤੀ ਜਾਵੇਗੀ। ਇਨਾਂ ਪ੍ਰਸਤਾਵਾਂ ਦਾ ਮੈਰਿਟ ਦੇ ਆਧਾਰ `ਤੇ ਅਧਿਐਨ ਕੀਤਾ ਜਾਵੇਗਾ। ਇਸ ਸਬੰਧੀ ਮਾਪਦੰਡਾਂ ਦਾ ਨੀਤੀ ਦੇ ਵਿੱਚ ਵਰਨਣ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸਤਾਵਾਂ ਬਾਰੇ ਵਿਭਾਗਾਂ ਦੀ ਪੜਤਾਲੀਆ ਕਮੇਟੀ ਅਧਿਐਨ ਕਰੇਗੀ ਅਤੇ ਤਕਨੀਕੀ ਤੌਰ `ਤੇ ਸਭ ਤੋਂ ਮਜ਼ਬੂਤ ਸੰਸਥਾ ਨੂੰ ਆਈ ਟੀ ਸਿਟੀ `ਚ ਲਿਆਂਦਾ ਜਾਵੇਗਾ। 


ਮੰਤਰੀ ਮੰਡਲ ਨੇ ਸਤੰਬਰ 2017 `ਚ ਆਈ ਟੀ ਸਿਟੀ ਐਸ ਏ ਐਸ ਨਗਰ ਵਿਖੇ ਆਈ ਟੀ ਅਤੇ ਆਈ ਟੀ ਨਾਲ ਸਬੰਧਤ ਸੇਵਾਵਾ ਬਾਰੇ ਵਿਸ਼ਵ ਪੱਧਰ ਤਕਨਾਲੋਜੀ ਯੂਨੀਵਰਸਿਟੀ ਸਥਾਪਤ ਕਰਨ ਵਾਸਤੇ 50 ਏਕੜ ਜ਼ਮੀਨ ਮੁਹੱਈਆ ਕਰਾਉਣ ਦੀ ਆਗਿਆ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cabinet gives nod to allotment of 40 acres for world class technology university at mohali it city