ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਬਨਿਟ ਮੰਤਰੀ ਰੰਧਾਵਾ ਦੀ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਚੁਣੌਤੀ

ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਗੁਰਦਾਸਪੁਰ ਵਿੱਚ ਅਕਾਲੀ ਆਗੂ ਦੇ ਕਤਲ ਦੇ ਮਾਮਲੇ ਵਿੱਚ ਉਨ੍ਹਾਂ ਉਪਰ ਲਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਕਿਸ ਵੀ ਨਿਰਪੱਖ ਨਿਆਂਇਕ ਜਾਂਚ ਲਈ ਤਿਆਰ ਹੈ
 

ਰੰਧਾਵਾ ਨੇ ਕਿਹਾ ਕਿ ਮਜੀਠੀਆ ਦੀ ਇਹ ਮੁੱਢ ਤੋਂ ਹੀ ਫਿਤਰਤ ਰਹੀ ਹੈ ਕਿ ਉਹ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਵਿਰੋਧੀਆਂ ਉਤੇ ਚਿੱਕੜ ਸੁੱਟਣ ਲੱਗ ਜਾਂਦਾ ਹੈ ਉਸ ਦਾ ਇਕੋ ਇਕ ਨਿਸ਼ਾਨਾ ਲੋਕਾਂ ਦਾ ਉਸ (ਮਜੀਠੀਆ) ਦੀ ਨਸ਼ਿਆਂ ਵਿੱਚ ਸ਼ਮੂਲੀਅਤ ਅਤੇ ਬਾਦਾਲਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੋਂ ਧਿਆਨ ਬਦਲਣਾ ਹੈ ਰੰਧਾਵਾ ਨੇ ਕਿਹਾ ਕਿ ਉਹ ਮਜੀਠੀਆ ਨੂੰ ਉਸ ਦੇ ਕੀਤੇ ਕਾਰਿਆਂ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਤੱਕ ਲੈ ਕੇ ਜਾਣਗੇ


ਰੰਧਾਵਾ ਨੇ ਕਿਹਾ, ''ਮੈਂ ਮਜੀਠੀਆ ਵੱਲੋਂ ਲਾਏ ਦੋਸ਼ਾਂ ਦੀ ਨਿਰਪੱਖ ਨਿਆਂਇਕ ਜਾਂਚ ਲਈ ਤਿਆਰ ਹਨ ਅਤੇ ਮੇਰੀ ਮਜੀਠੀਆ ਨੂੰ ਸਿੱਧੀ ਚੁਣੌਤੀ ਹੈ ਕਿ ਉਹ ਵੀ ਆਪਣੇ ਉੁਪਰ ਲੱਗੇ ਨਸ਼ਿਆਂ ਤੇ ਗੈਂਗਸਟਰਾਂ ਦੀ ਸਰਪ੍ਰਸਤੀ ਕਰਨ ਦੇ ਇਲਜ਼ਾਮਾਂ ਦੀ ਇਸੇ ਤਰ੍ਹਾਂ ਨਿਰਪੱਖ ਨਿਆਂਇਕ ਜਾਂਚ ਕਰਵਾਉਣ ਲਈ ਤਿਆਰ ਰਹੇ''


ਕੈਬਨਿਟ ਮੰਤਰੀ ਨੇ ਕਿਹਾ ਕਿ ਸਿਆਸੀ ਬਦਲਾਖੋਰੀ, ਨਸ਼ਾਂ ਤਸਕਰਾਂ ਅਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਨਾ ਮਜੀਠੀਆ ਵਰਗੇ ਅਕਾਲੀ ਆਗੂਆਂ ਦੀ ਆਦਤ ਰਹੀ ਹੈ ਉਹ ਇਕ ਫੇਲ੍ਹ ਅਤੇ ਹਤਾਸ਼ ਆਗੂ ਹੈ ਜਿਹੜਾ ਕਤਲ ਦੇ ਮਾਮਲੇ ਵਿੱਚ ਸਿਆਸੀ ਰੋਟੀਆਂ ਸੇਕ ਰਿਹਾ ਹੈ


ਰੰਧਾਵਾ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਜਾਂਚ ਸਪੱਸ਼ਟ ਕਰੇਗੀ ਕਿ ਕੌਣ ਕਸੂਰਵਾਰ ਸੀ ਅਤੇ ਦਲਬੀਰ ਸਿੰਘ ਦੀ ਮੌਤ ਦੇ ਪਿੱਛੇ ਕੀ ਮਨੋਰਥ ਸੀ

 

ਉਨ੍ਹਾਂ ਕਿਹਾ ਕਿ ਮਾਰਿਆ ਗਿਆ ਅਕਾਲੀ ਆਗੂ ਦਲਬੀਰ ਸਿੰਘ ਉਸ ਅਤਿਵਾਦੀ ਦਾ ਭਰਾ ਸੀ ਜਿਸ ਨੇ ਹਿੰਦੂ ਭਾਈਚਾਰੇ ਦੇ 8 ਜਣਿਆਂ ਨੂੰ ਬੱਸ ਵਿੱਚੋਂ ਉਤਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਉਨ੍ਹਾਂ ਕਿਹਾ ਕਿ ਜਾਂਚ ਹੀ ਸਪੱਸ਼ਟ ਕਰੇਗੀ ਕਿ ਇਸ ਮੌਤ ਪਿੱਛੇ ਕੀ ਸਾਜਿਸ਼ ਜਾਂ ਕਾਰਨ ਰਹੇ ਪ੍ਰੰਤੂ ਮਜੀਠੀਆ ਪਹਿਲਾਂ ਹੀ ਸਿਆਸਤ ਤੋਂ ਪ੍ਰੇਰਿਤ ਝੂਠੀ ਬਿਆਨਬਾਜ਼ੀ ਕਰ ਕੇ ਮਾਹੌਲ ਗੰਧਲਾ ਕਰ ਰਿਹਾ ਹੈ


ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਇਹ ਸੋਚੀ ਬੈਠਾ ਹੈ ਕਿ ਉਹ ਅਜਿਹੇ ਬੇਬੁਨਿਆਦ ਤੇ ਤੱਥ ਰਹਿਤ ਦੋਸ਼ ਲਗਾ ਕੇ ਲੋਕਾਂ ਦਾ ਧਿਆਨ ਅਕਾਲੀਆਂ ਵੱਲੋਂ ਕੀਤੇ ਕੁਕਰਮਾਂ ਤੋਂ ਹਟਾ ਸਕਦਾ ਹੈ ਤਾਂ ਇਹ ਉਹ ਦਾ ਭੁਲੇਖਾ ਹੈ ਗੈਂਗਸਟਰਾਂ ਦੀ ਸਰਪ੍ਰਸਤੀ ਕਰਨ ਵਾਲਾ ਅੱਜ ਉਨ੍ਹਾਂ ਉਪਰ ਦੋਸ਼ ਲਗਾ ਕੇ 'ਉਲਟਾ ਚੋਰ ਕੋਤਵਾਲ ਕੋਂ ਡਾਂਟੇ' ਦੀ ਕਹਾਵਤ ਸੱਚ ਸਿੱਧ ਕਰ ਰਿਹਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cabinet Minister Randhawa challenges Akali leader Bikram Majithia