ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਦੀਆਂ ਮੁਸ਼ਕਲਾਂ ਹਲ ਕਰਨ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ਵਿਖੇ ਕਾਲ ਸੈਂਟਰ ਸਥਾਪਤ

ਕਿਸਾਨਾਂ ਦੀ ਮੁਸ਼ਕਲਾਂ ਦਾ ਹਲ ਕਰਨ ਲਈ ਟੀਮਾਂ ਦਾ ਕੀਤਾ ਗਠਨ

ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਫਿਊ ਦੌਰਾਨ ਸੂਬੇ ਅੰਦਰ ਖੇਤੀਬਾੜੀ ਨਾਲ ਸਬੰਧਤ ਕਿਸਾਨਾਂ ਦੀਆਂ ਮੁਸ਼ਕਲਾਂ ਹਲ ਕਰਨ ਲਈ ਫਾਜ਼ਿਲਕਾ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਦੇ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕਾਲ ਸੈਂਟਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਕਾਲ ਸੈਂਟਰਾਂ ਨੂੰ ਸੁਚਜੇ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਅੰਦਰ ਵੀ ਕਿਸਾਨਾਂ ਦੀ ਮੁਸ਼ਕਲਾਂ ਦਾ ਹਲ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਸ. ਮਨਜੀਤ ਸਿੰਘ ਨੇ ਦਿੱਤੀ।

 

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖੇਤੀਬਾੜੀ ਨਾਲ ਸਬੰਧਤ ਧੰਦਿਆਂ, ਬੀਜ, ਖਾਦ, ਕੀਟਨਾਸ਼ਕਾਂ, ਕੰਬਾਇਨਾਂ ਹਾਰਵੈਸਟਰ ਅਤੇ ਹੋਰ ਸਬੰਧਤ ਮਸ਼ੀਨਰੀ ਦੇ ਪ੍ਰਬੰਧਾਂ ਲਈ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹਲ ਕਰਨ ਲਈ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਅਤੇ ਬਲਾਕ ਪੱਧਰ ਦੇ ਦਫ਼ਤਰਾਂ ਵਿਚ ਕਾਲ ਸੈਂਟਰ ਸਥਾਪਤ ਕੀਤੇ ਗਏ ਹਨ। 

 

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਖੇਤੀਬਾੜੀ ਵਿਕਾਸ ਅਫ਼ਸਰ ਪਰਮਿੰਦਰ ਸਿੰਘ ਧੰਜੂ (ਮੋਬਾਇਲ ਨੰਬਰ 98780-20311) ਅਤੇ ਪਵਨ ਕੁਮਾਰ ਏ.ਟੀ.ਐਮ (ਮੋਬਾਇਲ ਨੰਬਰ 98748-87138) ਜੋ ਕਿ 20, 24 ਤੇ 27 ਅਪ੍ਰੈਲ 2020 ਅਤੇ 1 ਮਈ 2020, ਹਰਪ੍ਰੀਤ ਸਿੰਘ ਜੂਨੀਅਰ ਤਕਨੀਸ਼ੀਅਨ (ਮੋਬਾਇਲ ਨੰਬਰ 97803-75136) ਅਤੇ ਕ੍ਰਿਸ਼ਨ ਲਾਲ ਡੀ.ਪੀ.ਡੀ. (ਮੋਬਾਇਲ ਨੰਬਰ 98783-69625) ਜੋ ਕਿ 21, 26, 28 ਅਪ੍ਰੈਲ 2020 ਅਤੇ 2 ਤੇ 3 ਮਈ 2020, ਸੁਮਿਤ ਸਿਡਾਨਾ ਏ.ਐਸ.ਆਈ. (ਮੋਬਾਇਲ ਨੰਬਰ 98884-44135) ਜੋ ਕਿ 22 ਤੇ 29 ਅਪ੍ਰੈਲ 2020 ਅਤੇ ਸਨਪ੍ਰੀਤ ਸਿੰਘ ਏ.ਐਸ.ਆਈ (ਮੋਬਾਇਲ ਨੰਬਰ 94170-22038) ਜੋ ਕਿ 23, 25 ਅਤੇ 30 ਅਪ੍ਰੈਲ 2020 ਨੂੰ ਕਾਲ ਸੈਂਟਰ ਵਿਖੇ ਡਿਉਟੀ ਨਿਭਾਉਣਗੇ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹਲ ਕਰਨਗੇ।

 

ਇਸੇ ਤਰ੍ਹਾਂ ਬਲਾਕ ਪੱਧਰ ’ਤੇ ਵੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਫ਼ਾਜ਼ਿਲਕਾ ਬਲਾਕ ਲਈ ਅਮਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਮੋਬਾਇਲ ਨੰਬਰ 98721-27100), ਜਲਾਲਾਬਾਦ ਬਲਾਕ ਲਈ ਬਲਦੇਵ ਸਿੰਘ (ਮੋਬਾਇਲ ਨੰਬਰ 94639-76472), ਅਬੋਹਰ ਬਲਾਕ ਲਈ ਵਿਜੈ ਸਿੰਘ (ਮੋਬਾਇਲ ਨੰਬਰ 75894-11911) ਅਤੇ ਖੂਈਆਂ ਸਰਵਾਰ ਬਲਾਕ ਲਈ ਸੁੰਦਰ ਲਾਲ (ਮੋਬਾਇਲ ਨੰਬਰ 98158-40636) ਜੋ ਕਿ 3 ਮਈ 2020 ਤੱਕ ਆਪਣੇ-ਆਪਣੇ ਬਲਾਕਾਂ ਵਿਖੇ ਡਿਊਟੀ ਨਿਭਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।

 

ਗ਼ੈਰ ਹਾਜ਼ਰ ਰਹਿਣ ਵਾਲੇ ਅਧਿਕਾਰੀ/ਕਰਮਚਾਰੀ ਵਿਰੁਧ ਹੋਵੇਗੀ ਅਨੁਸ਼ਾਸਨੀ ਕਾਰਵਾਈ

ਮੁੱਖ ਖੇਤੀਬਾੜੀ ਅਫ਼ਸਰ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਿਸੇ ਵੀ ਅਧਿਕਾਰੀ/ਕਰਮਚਾਰੀ ਦਾ ਮੋਬਾਈਲ ਬੰਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸਮੂਹ ਟੀਮਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡਿਊਟੀਆਂ ਅਨੁਸਾਰ ਦਫ਼ਤਰ ਵਿੱਚ ਆਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਡਿਊਟੀ ਦੌਰਾਨ ਗ਼ੈਰ ਹਾਜ਼ਰ ਪਾਇਆ ਗਿਆ ਤਾਂ ਉਸ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Call centers set up at district and block level to solve problems of farmers