ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਕਰੀ ਲਗਵਾਉਣ ਬਹਾਨੇ 3 ਭੈਣਾਂ ਨੂੰ ਬੁਲਾਇਆ, ਬਲਾਤਕਾਰ ਕਰਕੇ ਨਕਦੀ ਅਤੇ ਗਹਿਣੇ ਵੀ ਲਏ 

ਅੰਮ੍ਰਿਤਸਰ ਵਿੱਚ ਤਿੰਨ ਭੈਣਾਂ ਨਾਲ ਬਲਾਤਕਾਰ ਦੀ ਘਟਨਾ ਅੰਮ੍ਰਿਤਸਰ ਵਿੱਚ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਧਾਗਾ ਫੈਕਟਰੀ ਵਿੱਚ ਨੌਕਰੀ ਮਿਲਣ ਦੇ ਬਹਾਨੇ ਬੁਲਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਨਾ ਸਿਰਫ ਤਿੰਨੋਂ ਭੈਣਾਂ ਨਾਲ ਗ਼ਲਤ ਕੀਤਾ ਗਿਆ ਸਗੋਂ ਉਨ੍ਹਾਂ ਕੋਲੋਂ ਨਕਦੀ ਅਤੇ ਗਹਿਣੇ ਵੀ ਲੈ ਗਏ। ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

 

ਥਾਣਾ ਸਦਰ ਪੁਲਿਸ ਦੀ ਸ਼ਿਕਾਇਤ ਵਿੱਚ ਇਕ ਲੜਕੀ ਨੇ ਦੱਸਿਆ ਹੈ ਕਿ ਉਹ ਘਰਾਂ ਵਿੱਚ ਕੰਮ ਕਰਦੀ ਹੈ। ਉਸ ਦੀ ਪਿੰਡ ਦੇ ਲੜਕਾ ਰਾਜਾ ਨਾਲ ਅਤੇ ਉਸ ਦੀ ਛੋਟੀ ਭੈਣ (16) ਦੀ ਵਿਜੈ ਨਾਮਕ ਨੌੋਜਵਾਨ ਨਾਲ ਦੋਸਤੀ ਸੀ। ਇਸੇ ਤਰ੍ਹਾਂ 15 ਸਾਲ ਦੀ ਤੀਜੀ ਭੈਣ ਦਾ ਰਿਸ਼ਤੇਦਾਰੀ ਵਿੱਚ ਪੈਂਦੇ ਸੈਦਪੁਰ ਵਾਸੀ ਗੁਰਸੇਵਕ ਸਿੰਘ ਨਾਲ ਮਿਲਾਪ ਹੋ ਗਿਆ।

 

15 ਫਰਵਰੀ 2020 ਨੂੰ ਰਾਜਾ ਨੇ ਉਸ ਨੂੰ ਦੱਸਿਆ ਕਿ ਰਾਤ ਦੇ 9 ਵਜੇ ਤਿੰਨੋਂ ਭੈਣਾਂ ਘਰੋਂ ਬਾਹਰ ਮੋੜ ਉੱਤੇ ਆ ਜਾਣਾ, ਉਨ੍ਹਾਂ ਨੂੰ ਉਹ ਧਾਗਾ ਫੈਕਟਰੀ ਲੁਧਿਆਣਾ ਵਿਖੇ ਨੌਕਰੀ ਉਤੇ ਲਗਵਾਉਣਾ ਹੈ। ਰਾਤ ਨੂੰ ਉਸ ਦੇ ਕਹਿਣ ਅਨੁਸਾਰ ਉਹ ਘਰ ਦੇ ਬਾਹਰ ਗਈ ਅਤੇ ਰਾਜਾ ਅਤੇ ਗੁਰਸੇਵਕ ਸਿੰਘ ਉਸ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਪਿੰਡ ਸੈਦਪੁਰ ਕਿਸੇ ਦੇ ਘਰ ਲੈ ਗਏ। ਜਿਥੇ ਵਿਜੈ ਵੀ ਸੀ। ਇਸ ਸਮੇਂ ਦੌਰਾਨ, ਰਾਜਾ ਨੇ ਉਸ ਨਾਲ, ਵਿਜੇ ਨੇ ਉਸ ਦੀ ਦੂਜੀ ਭੈਣ ਨਾਲ ਅਤੇ ਗੁਰਸੇਵਕ ਸਿੰਘ ਛੋਟੀ ਭੈਣ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ।  ਇਸ ਤੋਂ ਬਾਅਦ ਉਹ ਉਸ ਨੂੰ ਮੁੜ ਲੁਧਿਆਣਾ ਵਿੱਚ ਧਾਗੇ ਦੀ ਫੈਕਟਰੀ ਲੈ ਗਏ ਅਤੇ ਗੇਟ ਉੱਤੇ ਛੱਡ ਕੇ ਵਾਪਸ ਆ ਗਏ।

 

ਲੜਕੀ ਦਾ ਦੋਸ਼ ਹੈ ਕਿ ਉਸ ਤੋਂ ਮੁਲਜ਼ਮ ਨੇ 35,000 ਰੁਪਏ ਨਕਦ ਅਤੇ 1 ਚਾਂਦੀ, ਇੱਕ ਸੋਨੇ ਦੀ ਅੰਗੂਠੀ ਵੀ ਲਈ ਜੋ ਉਹ ਘਰੋਂ ਲੈ ਕੇ ਆਈ ਸੀ। ਇਸ ਤੋਂ ਬਾਅਦ, ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ, ਤਦ ਲੁਧਿਆਣਾ ਤੋਂ ਅੰਮ੍ਰਿਤਸਰ ਆਉਣ ਦਾ ਪ੍ਰਬੰਧ ਕੀਤਾ ਗਿਆ।


 

ਪੁਲੀਸ ਨੇ ਇਸ ਸ਼ਿਕਾਇਤ ’ਤੇ ਵਡਾਲਾ ਕਲਾਂ ਦੇ ਵਿਜੇ ਕੁਮਾਰ, ਰਾਜਾ ਅਤੇ ਸੈਦਪੁਰ ਦੇ ਗੁਰਸੇਵਕ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤਾ ਵਿੱਚ ਦੋ ਲੜਕੀਆਂ ਨਾਬਾਲਗ਼ ਵੀ ਸਨ, ਜਿਸ ਤਹਿਤ ਪੋਕਸੋ ਐਕਟ ਵੀ ਲਗਾਇਆ ਗਿਆ ਹੈ। 

 

ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਤਿੰਨੋਂ ਲੜਕੀਆਂ ਨੂੰ ਬਹਾਨੇ ਨਾਲ ਲੁਧਿਆਣਾ ਦੀ ਧਾਗਾ ਫੈਕਟਰੀ ਵਿੱਚ ਕੰਮ ਕਰਾਉਣ ਲਈ ਬੁਲਾਇਆ ਅਤੇ ਰਿਸ਼ਤੇਦਾਰ ਦੇ ਘਰ ਲਿਜਾ ਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Calling 3 sisters to take a job raped