ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਲਿਆਂਵਾਲਾ ਬਾਗ਼ ਗੋਲੀਕਾਂਡ ਲਈ ਬ੍ਰਿਟਿਸ਼ ਸੰਸਦ ਤੋਂ ਮਾਫ਼ੀ ਮੰਗਵਾਉਣ ਦੀ ਮੁਹਿੰਮ ਹੋਵੇਗੀ ਸ਼ੁਰੂ

ਜੱਲਿਆਂਵਾਲਾ ਬਾਗ਼ ਗੋਲੀਕਾਂਡ ਲਈ ਬ੍ਰਿਟਿਸ਼ ਸੰਸਦ ਤੋਂ ਮਾਫ਼ੀ ਮੰਗਵਾਉਣ ਦੀ ਮੁਹਿੰਮ ਹੋਵੇਗੀ ਸ਼ੁਰੂ

ਭਾਰਤੀ ਮੂਲ ਦੇ ਬ੍ਰਿਟਿਸ਼ ਸੰਸਦ ਮੈਂਬਰ ਲਾਰਡ ਮੇਘਨੰਦ ਦੇਸਾਈ ਤੇ ਲਾਰਡ ਰਾਜ ਲੂੰਬਾ ਹੁਣ ਹਾਊਸ ਆਫ਼ ਲਾਰਡਜ਼ `ਚ ਇੱਕ ਬਹਿਸ ਸ਼ੁਰੂ ਕਰ ਕੇ ਇੰਗਲੈਂਡ ਦੀ ਸੰਸਦ `ਤੇ ਦਬਾਅ ਪਾਉਣਗੇ ਕਿ 1919 `ਚ ਅੰਮ੍ਰਿਤਸਰ ਵਿਖੇ ਵਾਪਰੇ ਜੱਲਿਆਂਵਾਲਾ ਬਾਗ਼ ਕਤਲ ਕਾਂਡ ਲਈ ਮਾਫ਼ੀ ਮੰਗੀ ਜਾਵੇ।


ਇੰਗਲੈਂਡ ਦੇ ਦੋਵੇਂ ਸੰਸਦ ਮੈਂਬਰਾਂ ਨੇ ਇਹ ਐਲਾਨ ਟਾਊਨ ਹਾਲ ਦੇ ਅਜਾਇਬਘਰ `ਚ ਅੱਜ ਸਨਿੱਚਰਵਾਰ ਨੂੰ ਕੀਤਾ। ਇਹ ਅਜਾਇਬਘਰ ਦੇਸ਼ ਦੀ ਵੰਡ ਨੂੰ ਸਮਰਪਿਤ ਹੈ ਅਤੇ ਹੁਣ ਜੱਲਿਆਂਵਾਲਾ ਬਾਗ਼ ਕਾਂਡ ਦੀ ਸ਼ਤਾਬਦੀ ਮੌਕੇ ਯਾਦਗਾਰੀ ਸਮਾਰੋਹ ਸ਼ੁਰੂ ਹੋ ਗਏ ਹਨ। ਅੱਜ ਇੱਥੇ ਜੱਲਿਆਂਵਾਲਾ ਬਾਗ਼ ਦੇ ਸਾਕੇ ਬਾਰੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ।


ਇੱਥੇ ਵਰਨਣਯੋਗ ਹੈ ਕਿ ਭਾਰਤ `ਚ ਬਰਤਾਨਵੀ ਫ਼ੌਜ ਨੇ ਕਰਨਲ ਰੈਜਿਨਾਲਡ ਡਾਇਰ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਲਾਗੇ ਜੱਲਿਆਂਵਾਲਾ ਬਾਗ਼ `ਚ ਇਕੱਠੇ ਹੋਏ 15,000 ਨਾਗਰਿਕਾਂ ਦੀ ਵੱਡੀ ਭੀੜ `ਤੇ ਗੋਲੀਆਂ ਚਲਾ ਦਿੱਤੀਆਂ ਸਨ; ਜਿਸ ਕਾਰਨ 1,000 ਵਿਅਕਤੀ ਸ਼ਹੀਦ ਹੋ ਗਏ ਸਨ ਤੇ 1,500 ਫੱਟੜ ਹੋਏ ਸਨ। ਅਗਲਾ ਵਰ੍ਹਾ ਜੱਲਿਆਂਵਾਲਾ ਬਾਗ਼ ਕਾਂਡ ਦੀ ਯਾਦਗਾਰੀ ਸ਼ਤਾਬਦੀ ਦਾ ਹੈ।


ਜੱਲਿਆਂਵਾਲਾ ਬਾਗ਼ ਸ਼ਤਾਬਦੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਕੱਕੜ ਨੇ ਦੱਸਿਆ ਕਿ ਲਾਰਡ ਦੇਸਾਈ ਤੇ ਲਾਰਡ ਲੂੰਬਾ ਆਪਣੇ ਹੋਰ ਸਾਥੀ ਲਾਰਡਾਂ ਨਾਲ ਮਿਲ ਕੇ ਇਹ ਸੰਭਵ ਬਣਾਉਣਗੇ ਕਿ ਇੰਗਲੈਂਡ ਦੀ ਸੰਸਦ ਇਸ ਕਤਲੇਆਮ ਲਈ ਮਾਫ਼ੀ ਮੰਗੇ।


ਕਮੇਟੀ ਦੇ ਹੋਰ ਮੈਂਬਰਾਂ `ਚ ਲੇਡੀ ਕਿਸ਼ਵਰ ਦੇਸਾਈ, ਨਵਤੇਜ ਸਿੰਘ ਸਰਨਾ, ਵੀਰੇਂਦਰ ਸ਼ਰਮਾ ਤੇ ਡਾ. ਰਾਜਿੰਦਰ ਸਿੰਘ ਚੱਢਾ (ਮੁੱਖ ਸਰਪ੍ਰਸਤ) ਸ਼ਾਮਲ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:campaign of apology for Jallianwala bag massacre from British partliament