ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕਰਤਾਰਪੁਰ ਸਾਹਿਬ ਲਾਂਘਾ ਘਟਾ ਸਕਦੈ ਭਾਰਤ–ਪਾਕਿ ਤਣਾਅ?

ਕੀ ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਪਾਕਿਸਤਾਨ ਦੀ ਕੋਈ ਹੋਰ ਮਨਸ਼ਾ ਹੈ?

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਇਹ ਸੱਚ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਛੋਟ ਦਿੰਦੇ ਸਮੇਂ ਪਾਕਿਸਤਾਨ ਦੇ ਮਨ ਵਿੱਚ ਉਸ ਦੀ ਕੋਈ ਲੁਕਵੀਂ ਮਨਸ਼ਾ ਵੀ ਜ਼ਰੂਰ ਹੋ ਸਕਦੀ ਹੈ। ਫਿਰ ਹੁਣ ਪੰਜਾਬ ਦੀ ਤਾਜ਼ਾ ਹਕੀਕਤ ਨੂੰ ਵੀ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਹਾਲਾਤ ਹੁਣ 1980ਵਿਆਂ ਵਾਲੇ ਨਹੀਂ ਰਹੇ। ਖ਼ਾਲਿਸਤਾਨ–ਪੱਖੀ ਲਾਬੀ ਦਾ ਹੁਣ ਖ਼ਾਤਮਾ ਹੋ ਚੁੱਕਾ ਹੈ। ਵੱਖਵਾਦੀ ਨਾਅਰੇ ਦੇਣ ਵਾਲਿਆਂ ਦੀ ਹੁਣ ਪੰਜਾਬ ਵਿੱਚ ਕਿਤੇ ਕੋਈ ਵੁੱਕਤ ਨਹੀਂ ਹੈ।

 

 

ਪੰਜਾਬ ਦੇ ਸਾਬਕਾ ਡੀਜੀਪੀ ਸ੍ਰੀ ਐੱਮਪੀਐੱਸ ਔਲਖ ਨੇ ਵੀ ਕਿਹਾ ਹੈ ਕਿ – ‘ਪਾਕਿਸਤਾਨ ਜੇ ਹੁਣ ਚਾਹੇ, ਤਾਂ ਵੀ ਭਾਰਤੀ ਪੰਜਾਬ ਵਿੱਚ ਗੜਬੜੀ ਪੈਦਾ ਨਹੀਂ ਕਰ ਸਕਦਾ ਕਿਉਂਕਿ ਇੱਥੇ ਪੰਜਾਬ ਵਿੱਚ ਹੁਣ ਉਸ ਦੀ ਵਿਚਾਰਧਾਰਾ ਨੂੰ ਹਵਾ ਦੇਣ ਵਾਲਾ ਕੋਈ ਨਹੀਂ ਬਚਿਆ।’

 

 

ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਭਾਰਤ ਤੇ ਪਾਕਿਸਤਾਨ ਵਿਚਲੇ ਸਬੰਧਾਂ ਵਿੱਚ ਵੱਡੇ ਪੱਧਰ ਉੱਤੇ ਕੜਵਾਹਟ ਭਰੀ ਹੋਈ ਹੈ; ਕੀ ਅਜਿਹੇ ਵੇਲੇ ਕਰਤਾਰਪੁਰ ਸਾਹਿਬ ਲਾਂਘਾ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਨੂੰ ਘਟਾਉਣ ਵਿੱਚ ਕੁਝ ਮਦਦ ਕਰ ਸਕਦਾ ਹੈ?

 

 

ਸਾਬਕਾ ਭਾਰਤੀ ਡਿਪਲੋਮੈਟ (ਕੂਟਨੀਤਕ) ਕ੍ਰਿਸ਼ਨ ਚੰਦਰ ਸਿੰਘ ਦਾ ਕਹਿਣਾ ਹੈ ਕਿ – ‘ਉਦੋਂ ਤੱਕ ਇਹ ਤਣਾਅ ਨਹੀਂ ਘਟਣਾ, ਜਦੋਂ ਤੱਕ ਕਸ਼ਮੀਰ ਇੱਕ ਪ੍ਰੈਸ਼ਰ–ਕੁੱਕਰ ਦਾ ਕੰਮ ਕਰ ਰਿਹਾ ਹੈ।’

 

 

ਫਿਰ ਵੀ ਸਮੂਹ ਪੰਜਾਬੀਆਂ ਨੂੰ ਇਹ ਆਸ ਜ਼ਰੂਰ ਹੈ ਕਿ ਸ਼ਾਇਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ  550ਵੇਂ ਪ੍ਰਕਾਸ਼ ਉਤਸਵ ਮੌਕੇ ਕੋਈ ਰੱਬੀ ਕੂਟਨੀਤੀ ਕੰਮ ਕਰ ਜਾਵੇ ਤੇ ਸਾਰਾ ਮਾਹੌਲ ਆਦਰਸ਼ਮਈ ਹੋ ਜਾਵੇ ਤੇ ਸਰਹੱਦ ਪਾਰ ਤੱਕ ਸਦਭਾਵਨਾ ਦਾ ਸੁਨੇਹਾ ਪੁੱਜੇ।

ਰਮੇਸ਼ ਵਿਨਾਇਕ, ਐਗਜ਼ੀਕਿਊਟਿਵ ਐਡੀਟਰ – ਹਿੰਦੁਸਤਾਨ ਟਾਈਮਜ਼

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Can Kartarpur Sahib Corridor dial down India-Pak tensions