ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਸ਼ਵਾਸ ਵਧਾ ਸਕੇਗਾ ਕਰਤਾਰਪੁਰ ਸਾਹਿਬ ਲਾਂਘਾ?

​​​​​​​ਕੀ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਸ਼ਵਾਸ ਵਧਾ ਸਕੇਗਾ ਕਰਤਾਰਪੁਰ ਸਾਹਿਬ ਲਾਂਘਾ?

ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਸਬੰਧ ਅਕਸਰ ਡਾਵਾਂ–ਡੋਲ ਵਾਲੀ ਸਥਿਤੀ ਵਿੱਚ ਬਣੇ ਰਹਿੰਦੇ ਹਨ; ਇਸੇ ਲਈ ਜਦੋਂ ਵੀ ਕਦੇ ਦੁਵੱਲੇ ਸਬੰਧਾਂ ਵਿੱਚ ਥੋੜ੍ਹੀ ਜਿੰਨੀ ਵੀ ਆਸ ਦੀ ਕਿਰਨ ਜਾਗਦੀ ਹੈ, ਤਾਂ ਉਸ ਦਾ ਅਸਲ ਮਤਲਬ ਬਹੁਤ ਵੱਡਾ ਹੁੰਦਾ ਹੈ। ਇਹ ਖ਼ੁਸ਼ੀ ਦੀ ਗੱਲ ਹੈ ਕਿ ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਇੱਕ ਵਾਰ ਫਿਰ ਕਸ਼ੀਦਗੀ ਪੈਦਾ ਹੋ ਗਈ ਹੈ ਪਰ ਦੋਵੇਂ ਦੇਸ਼ਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਉਸ ਤਣਾਅ ਦਾ ਕੋਈ ਪਰਛਾਵਾਂ ਨਹੀਂ ਪੈਣ ਦਿੱਤਾ – ਇਸ ਨੂੰ ਅਹਿਮ ਮੰਨਿਆ ਜਾਣਾ ਚਾਹੀਦਾ ਹੈ।

 

 

ਕਸ਼ਮੀਰ ਮੁੱਦੇ ਨੂੰ ਲੈ ਕੇ ਇਸ ਮਹੀਨੇ ਪਾਕਿਸਤਾਨ ਨੇ ਭਾਰਤ ਨਾਲੋਂ ਆਪਣੇ ਹਰ ਤਰ੍ਹਾਂ ਦੇ ਸਬੰਧ ਤੋੜ ਲਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਉਤਸਵ ਹੁਣ ਨੇੜੇ ਆਉਂਦਾ ਜਾ ਰਿਹਾ ਹੈ ਪਰ ਦੋਵੇਂ ਧਿਰਾਂ ਨੇ ਉਸ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਮੁਕੰਮਲ ਕਰਨ ਬਾਰੇ ਕੋਈ ਤਾਜ਼ਾ ਮੀਟਿੰਗ ਨਹੀਂ ਕੀਤੀ।

 

 

ਇਸ ਦੇ ਬਾਵਜੂਦ ਦੋਵੇਂ ਦੇਸ਼ ਆਪੋ–ਆਪਣੇ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਨ ਵਿੱਚ ਲੱਗੇ ਹੋਏ ਹਨ। ਇਸ ਲਾਂਘੇ ਦੀ ਉਸਾਰੀ ਤੋਂ ਬਾਅਦ ਭਾਰਤੀ ਤੀਰਥ–ਯਾਤਰੀਆਂ ਨੂੰ ਪਾਕਿਸਤਾਨ ਸਥਿਤ ਇਸ ਇਤਿਹਾਸਕ ਗੁਰਦੁਆਰਾ ਦੇ ਵੀਜ਼ਾ–ਮੁਕਤ ਦਰਸ਼ਨ ਕਰਨ ਦੀ ਖੁੱਲ੍ਹ ਮਿਲ ਜਾਵੇਗੀ। ਇਸ ਪ੍ਰੋਜੈਕਟ ਦਾ ਉਦਘਾਟਨ ਨਵੰਬਰ ਮਹੀਨੇ ’ਚ ਹੋਣਾ ਤੈਅ ਹੈ।

 

 

ਭਾਰਤ ਤੇ ਪਾਕਿਸਤਾਨ ਨੂੰ ਵੱਖ ਹੋਇਆਂ ਸੱਤ ਦਹਾਕੇ ਬੀਤੇ ਚੁੱਕੇ ਹਨ ਤੇ ਦੋਵੇਂ ਗੁਆਂਢੀ ਦੇਸ਼ਾਂ ਨੂੰ ਕਦੇ ਵੀ ਇੱਕ–ਦੂਜੇ ਉੱਤੇ ਭਰੋਸਾ ਕਾਇਮ ਨਹੀਂ ਹੋ ਸਕਿਆ। ਦੋਵੇਂ ਦੇਸ਼ਾਂ ਵਿਚਲੇ ਸਬੰਧ ਜ਼ਿਆਦਾਤਰ ਦੁਸ਼ਮਣੀ ਵਾਲੇ ਹੀ ਬਣੇ ਰਹਿੰਦੇ ਹਨ। ਇਸ ਦੇ ਬਾਵਜੂਦ ਕਰਤਾਰਪੁਰ ਸਾਹਿਬ ਦਾ ਧਾਰਮਿਕ ਉਤਸ਼ਾਹ ਤੇ ਜੋਸ਼ ਦੋਵੇਂ ਦੇਸ਼ਾਂ ਦੀ ਦੁਸ਼ਮਣੀ ਨੂੰ ਘਟਾਉਣ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ।

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

ਰਮੇਸ਼ ਵਿਨਾਇਕ, ਐਗਜ਼ੀਕਿਊਟਿਵ ਐਡੀਟਰ – ਹਿੰਦੁਸਤਾਨ ਟਾਈਮਜ਼

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Can Kartarpur Sahib Corridor raise mutual faith between India-Pak