ਅਗਲੀ ਕਹਾਣੀ

ਰਾਜਧਾਨੀ ਦਿੱਲੀ ਬਣੀ ਹੁਣ ਨਸਿ਼ਆਂ ਦੀ ਸਮੱਗਲਿੰਗ ਦਾ ਧੁਰਾ

ਰਾਜਧਾਨੀ ਦਿੱਲੀ ਬਣੀ ਹੁਣ ਨਸਿ਼ਆਂ ਦੀ ਸਮੱਗਲਿੰਗ ਦਾ ਧੁਰਾ

ਪਾਕਿਸਤਾਨ ਨਾਲ ਲੱਗਦੀ ਸਰਹੱਦ ਕਾਰਨ ਪੰਜਾਬ ਪੁਲਿਸ ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਇੱਥੇ ਪੂਰੀ ਤਰ੍ਹਾਂ ਚੌਕਸ ਰਹਿੰਦੇ ਹਨ। ਇਸੇ ਲਈ ਸਮੱਗਲਰਾਂ ਨੂੰ ਇੱਥੇ ਖੁੱਲ੍ਹ ਕੇ ਕੁਝ ਵੀ ਕਰਨ ਦਾ ਮੌਕਾ ਨਹੀਂ ਮਿਲਦਾ ਤੇ ਅਜਿਹੇ ਕੁਝ ਕਾਰਨਾਂ ਕਰ ਕੇ ਉਨ੍ਹਾਂ ਹੁਣ ਨਸਿ਼ਆਂ ਦੀ ਸਮੱਗਲਿੰਗ ਦਾ ਧੁਰਾ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨੂੰ ਬਣਾ ਲਿਆ ਹੈ।


ਜਲੰਧਰ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜਿ਼ਲ੍ਹੇ `ਚ ਫੜੀਆਂ ਗਈਆਂ ਹੈਰੋਇਨ ਦੀਆਂ ਜੇ ਪਿਛਲੀਆਂ 100 ਖੇਪਾਂ `ਤੇ ਨਜ਼ਰ ਮਾਰੀਏ, ਤਾਂ ਉਨ੍ਹਾਂ `ਚੋਂ 80% ਤੋਂ ਵੱਧ ਦਾ ਸਬੰਧ ਦਿੱਲੀ ਨਾਲ ਰਿਹਾ ਹੈ। ਪਿਛਲੇ ਚਾਰ ਮਹੀਨਿਆਂ ਦੌਰਾਨ 485 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਫ਼ੀਮ ਅਤੇ ਨਸਿ਼ਆਂ ਦੀਆਂ ਗੋਲੀਆਂ ਭਾਰੀ ਮਾਤਰਾ `ਚ ਦਿੱਲੀ ਤੋਂ ਹੀ ਸਮੱਗਲ ਹੋ ਰਹੀ ਹੈ। ਭੁੱਕੀ ਸਿੱਧੀ ਜੰਮੂ-ਕਸ਼ਮੀਰ ਤੋਂ ਸਮੱਗਲ ਹੋ ਕੇ ਆਉਂਦੀ ਹੈ; ਜਦ ਕਿ ਅਫ਼ੀਮ ਬਿਹਾਰ ਤੇ ਉੱਤਰ ਪ੍ਰਦੇਸ਼ ਤੋਂ ਆਉਂਦੀ ਹੈ।


ਪਿਛਲੇ ਚਾਰ ਮਹੀਨਿਆਂ ਦੌਰਾਨ ਜਲੰਧਰ-ਦਿਹਾਤੀ ਪੁਲਿਸ ਨੇ 23 ਕਿਲੋਗ੍ਰਾਮ ਅਫ਼ੀਮ, 8.5 ਕਿਲੋਗ੍ਰਾਮ ਹੈਰੋਇਨ, 1385 ਕਿਲੋਗ੍ਰਾਮ ਭੁੱਕੀ, 2 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਹੋਰ ਪਾਬੰਦੀਸ਼ੁਦਾ ਡ੍ਰੱਗਜ਼ 485 ਸਮੱਗਲਰਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਹਨ।


ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਹੁਣ ਸਮੱਗਲਰਾਂ ਨੇ ਆਪਣਾ ਮੁੱਖ ਅੱਡਾ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੀ ਥਾਂ ਦਿੱਲੀ ਨੂੰ ਬਣਾ ਲਿਆ ਹੈ। ਦਰਅਸਲ, ਇੱਥੇ ਪੰਜਾਬ `ਚ ਸਰਹੱਦ ਲਾਗਲੇ ਇਲਾਕਿਆਂ `ਚ ਸੁਰੱਖਿਆ ਚੌਕਸੀ ਬਹੁਤ ਜਿ਼ਆਦਾ ਸਖ਼ਤ ਕਰ ਦਿੱਤੀ ਗਈ ਹੈ।


ਪੰਜਾਬ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਦਿੱਲੀ ਤੇ ਬਾਹਰੀ ਦਿੱਲੀ ਨਸਿ਼ਆਂ ਦੀ ਸਪਲਾਈ ਦੇ ਗੜ੍ਹ ਬਣ ਚੁੱਕੇ ਹਨ।


ਇਸ ਵਰ੍ਹੇ ਹੁਣ ਤੱਕ ਨਸਿ਼ਆਂ ਦੇ ਅੱਠ ਵਿਦੇਸ਼ੀ ਸਮੱਗਲਰ 4.3 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ `ਚੋਂ 3.3 ਕਿਲੋਗ੍ਰਾਮ ਹੈਰੋਇਨ ਸਮੇਤ ਛੇ ਗ੍ਰਿਫ਼ਤਾਰੀਆਂ ਤਾਂ ਪਿਛਲੇ ਕੁਝ ਮਹੀਨਿਆਂ `ਚ ਹੀ ਹੋਈਆਂ ਹਨ। ਇਹ ਸਾਰੇ ਦਿੱਲੀ ਤੋਂ ਹੀ ਨਸ਼ੇ ਲਿਆਉਂਦੇ ਰਹੇ ਸਨ।


ਐੱਸਐੱਸਪੀ ਮਾਹਲ ਨੇ ਦੱਸਿਆ ਕਿ ਨਸਿ਼ਆਂ ਦੇ ਸਥਾਨਕ ਸਮੱਗਲਰਾਂ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਹੈ ਕਿ ਉਨ੍ਹਾਂ ਨੇ ਹੈਰੋਇਨ ਸਮੇਤ ਨਸ਼ੀਲੇ ਪਦਾਰਥ ਦਿੱਲੀ ਤੋਂ ਖ਼ਰੀਦੇ ਸਨ। ਉੱਥੇ ਨਸ਼ੀਲੇ ਪਦਾਰਥ ਪੰਜਾਬ ਲਿਆ ਕੇ ਮੁਨਾਫ਼ੇ `ਤੇ ਵੇਚਦੇ ਰਹੇ ਸਨ। ਉਹ ਇਸ ਲਈ ਸਰਕਾਰੀ ਬੱਸਾਂ ਤੇ ਰੇਲਾਂ ਦੀ ਹੀ ਵਰਤੋਂ ਕਰਦੇ ਸਨ।


ਇੱਕ ਹੋਰ ਖ਼ਾਸ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪਿਛਲੇ 10 ਮਹੀਨਿਆਂ ਦੌਰਾਨ ਜਲੰਧਰ ਜਿ਼ਲ੍ਹੇ ਦੀ ਦਿਹਾਤੀ ਪੁਲਿਸ ਨੇ ਨਸਿ਼ਆਂ ਦੀ ਸਮੱਗਲਿੰਗ `ਚ ਲੱਗੀਆਂ 69 ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ; ਇਨ੍ਹਾਂ `ਚੋਂ 31 ਤਾਂ ਸਿਰਫ਼ ਪਿਛਲੇ ਚਾਰ ਮਹੀਨਿਆਂ ਦੌਰਾਨ ਹੀ ਫੜੀਆਂ ਗਈਆਂ ਹਨ। ਇਸ ਵਰ੍ਹੇ ਹੁਣ ਤੰਕ ਤਿੰਨ ਵਿਦੇਸ਼ੀ ਮਹਿਲਾ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capital Delhi is now Drugs smuggling hub