ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਪੀਜੀਆਈ ਤੋਂ ਛੁੱਟੀ ਮਿਲ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਬੁਖ਼ਾਰ ਅਤੇ ਸਰੀਰ 'ਚ ਦਰਦ ਕਾਰਨ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਬਲੈੱਡ ਪ੍ਰੈਸ਼ਰ ਵੀ ਵਧਿਆ ਹੋਇਆ ਦੱਸਿਆ ਗਿਆ ਸੀ।
ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਆਮ ਵਾਇਰਲ ਬੁਖ਼ਾਰ ਹੈ ਪਰ ਹੁਣ ਟੈੱਸਟ ਦੀ ਰਿਪੋਰਟ ਦੁਰੁਸਤ ਆਉਣ 'ਤੇ ਉਨ੍ਹਾਂ ਨੂੰ ਪੀ.ਜੀ.ਆਈ. ਤੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਵੱਲੋਂ ਕੈਪਟਨ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।