ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਸਿੰਘ ਵੱਲੋਂ 21 ਉੱਘੀਆਂ ਸ਼ਖ਼ਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ

 

9 ਪੁਲਿਸ ਅਧਿਕਾਰੀਆਂ ਵੀ ਮੁੱਖ ਮੰਤਰੀ ਪੁਲਿਸ ਐਵਾਰਡ ਨਾਲ ਸਨਮਾਨਿਤ 

 
73ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 21 ਉਘੀਆਂ ਸ਼ਖ਼ਸੀਅਤਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਤ ਕਰਨ ਤੋਂ ਇਲਾਵਾ 9 ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਵਜੋਂ ਮੁੱਖ ਮੰਤਰੀ ਪੁਲਿਸ ਮੈਡਲ ਪ੍ਰਦਾਨ ਕੀਤਾ ਗਿਆ।

 

ਇਨ੍ਹਾਂ ਸਟੇਟ ਐਵਾਰਡੀਆਂ ਵਿਚ ਸਮਾਜਿਕ ਤੌਰ ’ਤੇ ਸਰਗਰਮ ਹਸਤੀਆਂ, ਕਲਾਕਾਰ, ਸਾਹਿਤਕਾਰ, ਕਵੀ, ਪ੍ਰਗਤੀਸ਼ੀਲ ਕਿਸਾਨ, ਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਇੱਕ ਕੈਂਸਰ ਸਪੈਸ਼ਲਿਸਟ ਵੀ ਸ਼ਾਮਲ ਹੈ ਜਿਨ੍ਹਾਂ ਨੇ ਵਡੇਰੇ ਜਨਤਕ ਹਿੱਤਾਂ ਵਿੱਚ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਇਆ।

 

ਮੁੱਖ ਮੰਤਰੀ ਨੇ ਸਟੇਟ ਐਵਾਰਡੀਆਂ ਨੂੰ ਸਰਟੀਫ਼ਿਕੇਟ ਅਤੇ ਨਕਦ ਇਨਾਮ ਨਾਲ ਸਨਮਾਨਤ ਕੀਤਾ। ਇਨ੍ਹਾਂ ਸਨਮਾਨਤ ਸ਼ਖ਼ਸੀਅਤਾਂ ਵਿਚ ਜ਼ਿਲ੍ਹਾ ਮੋਗਾ ਦੇ ਪਿੰਡੇ ਦੁੱਨੇਕੇ ਦੇ ਡਾਕਟਰ ਕੁਲਵੰਤ ਸਿੰਘ ਧਾਲੀਵਾਲ, ਪਟਿਆਲਾ ਤੋਂ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਬਿਸ਼ਨ ਦਾਸ, ‘ਮੁੰਡੇ ਅਹਿਮਦਗੜ ਦੇ ਵੈਲਫੇਅਰ ਕਲੱਬ’ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਪਠਾਨਕੋਟ ਜ਼ਿਲੇ ਦੇ ਪਿੰਡ ਕਾਨਪੁਰ ਤੋਂ ਅਮਨਦੀਪ ਸਿੰਘ, ਮਾਨਸਾ ਤੋਂ ਤਰਸੇਮ ਚੰਦ ਸੇਮੀ, ਜਲੰਧਰ ਤੋਂ ਪੰਡਤ ਮਨੂ ਸੀਨ, ਰੋਪੜ ਜ਼ਿਲੇ ਦੇ ਪਿੰਡ ਸੰਧੂਆਂ ਤੋਂ ਜਿੰਦਰ ਸਿੰਘ, ਪਟਿਆਲਾ ਤੋਂ ਹਰਸ਼ ਕੁਮਾਰ ਹਰਸ਼, ਰਾਜਪੁਰਾ ਤੋਂ ਅਭਿਸ਼ੇਕ ਕੁਮਾਰ ਚੌਹਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਮਾਰ ਡਾ. ਵਿਸ਼ਾਲ ਗੋਇਲ, ਪੰਜਾਬੀ ਲੇਖਕ ਗੁਰਮੀਤ ਸਿੰਘ ਸਿੰਘਲ, ਲੁਧਿਆਣਾ ਤੋਂ ਕੈਂਸਰ ਸੁਪਰ ਸਪੈਸ਼ਲਿਸਟ ਡਾ. ਦਵਿੰਦਰ ਸਿੰਘ ਸੰਧੂ, ਜਲੰਧਰ ਤੋਂ ਰਾਜੇਸ਼ ਕੁਮਾਰ ਭਗਤ, ਖਡੂਰ ਸਾਹਿਬ ਦੇ ਬਾਬਾ ਸੇਵਾ ਸਿੰਘ ਜੀ, ਪਠਾਨਕੋਟ ਤੋਂ ਸਮੀਰ ਸ਼ਾਰਧਾ, ਨਵਾਂਸ਼ਹਿਰ ਤੋਂ ਲਲਿਤ ਮੋਹਨ ਪਾਠਕ, ਅੰਮ੍ਰਿਤਸਰ ਤੋਂ ਗੁਣਬੀਰ ਸਿੰਘ ਅਤੇ ਪਟਿਆਲਾ ਤੋਂ ਵੈਟਰਨਰੀ ਇੰਸਪੈਕਟਰ ਅਮਨਦੀਪ ਸਿੰਘ ਸ਼ਾਮਲ ਹਨ।

 

ਇਸੇ ਤਰ੍ਹਾਂ ਹੋਰ ਸਟੇਟ ਐਵਾਰਡੀਆਂ ਵਿਚ ਜਲੰਧਰ ਜ਼ਿਲ੍ਹੇ ਦੇ ਪਿੰਡ ਹਰੀਪੁਰ ਦੀ ਸਰਪੰਚ ਸੀਤਾ ਰਾਣੀ, ਫਤਹਿਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ਢਿੱਲੋਂ ਅਤੇ ਮੋਹਾਲੀ ਦੇ ਪਿੰਡ ਨਵਾਂਗਾਉਂ ਤੋਂ ਕੁਲਦੀਪ ਸਿੰਘ ਸ਼ਾਮਲ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAPT AMARINDER HONOURS 21 EMINENT PERSONALITIES WITH STATE AWARD