ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਨਵਾਂ ਵਾਇਰੋਲੌਜੀ ਸੈਂਟਰ ਸਥਾਪਤ ਕਰਨ ਲਈ ਕੈਪਟਨ ਨੇ PM ਨੂੰ ਲਿਖੀ ਚਿੱਠੀ

ਫਾਈਲ ਫ਼ੋਟੋ

ਪੰਜਾਬ 'ਚ 550 ਕਰੋੜ ਦੀ ਲਾਗਤ ਨਾਲ ਨਵਾਂ ਵਾਇਰੋਲੌਜੀ ਸੈਂਟਰ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਵਿੱਚ ‘ਐਡਵਾਂਸਡ ਸੈਂਟਰ ਫਾਰ ਵਾਇਰੋਲੌਜੀ’ (ਵਿਸ਼ਾਣੂ-ਵਿਗਿਆਨ ਦਾ ਕੇਂਦਰ) ਦੀ ਸਥਾਪਨਾ ਲਈ 550 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਪ੍ਰਸਤਾਵ ਪੇਸ਼ ਕੀਤਾ ਹੈ ਜਿਸ ਲਈ ਸੂਬਾ ਸਰਕਾਰ ਨੇ ਮੁਫਤ ਜ਼ਮੀਨ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ।

 

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਤਜਵੀਜ਼ਤ ਕੇਂਦਰ ਦੀ ਸਥਾਪਨਾ ਲਈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਨੂੰ ਨਿਰਦੇਸ਼ ਦੇਣ ਜੋ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਾਣੂ-ਵਿਗਿਆਨ, ਜਾਂਚ, ਖੋਜ ਅਤੇ ਇਲਾਜ ਦੇ ਅਧਿਐਨ ਵਿੱਚ ਖੇਤਰੀ, ਕੌਮੀ ਅਤੇ ਆਲਮੀ ਲੋੜਾਂ ਦੇ ਹੱਲ ’ਤੇ ਕੇਂਦਰਿਤ ਹੋਵੇਗਾ।

 

ਮੁਲਕ ਨੂੰ ਦਰਪੇਸ਼ ਅਣਕਿਆਸੇ ਸੰਕਟ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਇਰਸ ਦੇ ਰੋਗ ਦੀ ਅਚਾਨਕ ਹੋਈ ਸ਼ੁਰੂਆਤ ਅਤੇ ਸਿਰਫ ਦੋ ਮਹੀਨਿਆਂ ਵਿੱਚ ਇਸ ਦੇ ਮਹਾਮਾਰੀ ਦੇ ਅਨੁਰੂਪ ਵਿੱਚ ਇਸ ਨੇ ਵਿਸ਼ਾਣੂ ਵਿਗਿਆਨ ਦੇ ਖੇਤਰ ਵਿੱਚ ਡੂੰਘੀ ਖੋਜ ਲਈ ਸਰਕਾਰ ਦੇ ਵੇਧੇਰ ਵਸੀਲੇ ਜੁਟਾਉਣ ਦੀ ਲੋੜ ਵੱਲ ਧਿਆਨ ਖਿੱਚਿਆ ਹੈ। ਉਨਾਂ ਦੱਸਿਆ ਕਿ ਇਸ ਵੇਲੇ ਪੁਣੇ ਵਿਖੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ (ਐਨ.ਆਈ.ਵੀ.) ਹੀ ਮੁਲਕ ਵਿੱਚ ਇਕੋ-ਇਕ ਸੰਸਥਾ ਹੈ ਜੋ ਅਜਿਹੀ ਸੰਕਟਕਾਲੀਨ ਸਥਿਤੀ ਵਿੱਚ ਚੰਗੇ ਤਾਲਮੇਲ ਵਾਲਾ ਮੈਡੀਕਲ ਅਤੇ ਜਨਤਕ ਸਿਹਤ ਪ੍ਰਤੀਿਆ ਪ੍ਰਦਾਨ ਕਰਨ ਦੇ ਸਮਰਥ ਹੈ।

 

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਅਜੋਕੇ ਹਲਾਤ ਵਿੱਚ ਜਦੋਂ ਵਿਸ਼ਵ ‘ਸਾਰ ਕੋਵ-19’ (ਕੋਵਿਡ-19) ਦੀ ਛੂਤ ਨਾਲ ਜਕੜਿਆ ਹੋਵੇ ਤਾਂ ਵਾਇਰਸ ਦੀ ਜਾਂਚ ਅਤੇ ਖੋਜ ਦੇ ਤੌਰ ’ਤੇ ਖੇਤਰੀ ਲੈਬਾਰਟਰੀ ਵਜੋਂ ਐਡਵਾਂਸਡ ਸੈਂਟਰ ਫਾਰ ਡਾਇਗਨੌਸਟਿਕ ਵਾਇਰੋਲੌਜੀ ਐਂਡ ਰਿਸਰਚ ਦੀ ਵੱਧ ਲੋੜ ਹੈ। ਉਨ੍ਹਾਂ ਕਿਹਾ ਕਿ ਵਾਇਰਸ ਕਾਰਨ ਵਾਰ-ਵਾਰ ਮਹਾਂਮਾਰੀ ਨਿਰੰਤਰ ਖ਼ਤਰਾ ਬਣ ਜਾਂਦੀ ਹੈ ਅਤੇ ਸਾਡੇ ਲਈ ਭਵਿੱਖ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਤਿਆਰ ਹੋਣਾ ਲਾਜ਼ਮੀ ਹੈ ਤਾਂ ਕਿ ਲੋੜੀਂਦੇ ਇਹਤਿਆਦੀ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੇਂਦਰ ਸਥਾਪਤ ਕਰਨ ਦਾ ਪ੍ਰਸਤਾਵ ਇਸ ਦਿਸ਼ਾ ਵਿੱਚ ਅਗਲਾ ਕਦਮ ਸਿੱਧ ਹੋਵੇਗਾ।

 

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਸ਼ੇਸ਼ ਕੇਂਦਰ ਨਿਊ ਚੰਡੀਗੜ ਵਿਖੇ ਮੈਡੀਸਿਟੀ ਵਿੱਚ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ ਜੋ ਚੰਡੀਗੜ ਵਿਖੇ ਅੰਤਰਰਾਸ਼ਟਰੀ ਹਵਾਈ ਸੰਪਰਕ ਸੇਵਾ ਹੋਣ ਕਰਕੇ ਉੱਤਰ-ਪੱਛਮੀ ਖਿੱਤੇ ਦੇ ਹਿੱਤਾਂ ਦੀ ਪੂਰਤੀ ਕਰ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੇਂਦਰ ਨੂੰ ਸੌਖਿਆ ਹੀ ਪੀ.ਜੀ.ਆਈ. ਦੇ ਹੇਠ ਵਿਕਸਤ ਜਾ ਸਕਦਾ ਹੈ ਜੋ ਪ੍ਰਸਾਵਿਤ ਮੈਡੀਸਿਟੀ ਤੋਂ ਮਹਿਜ਼ 7-8 ਕਿਲੋਮੀਟਰ ਦੂਰ ਸਥਿਤ ਹੈ।

..........

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAPT AMARINDER PROPOSES TO PM NEW Rs 550 CRORE VIROLOGY CENTRE IN PUNJAB OFFERS FREE LAND