ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੁਆਉਣ ਅਤੇ ਸੂਬੇ ਚ ਉਦਯੋਗਿਕ ਖੇਤਰ ਨੂੰ ਪ੍ਰਫੂੱਲਤ ਕਰਨ ਲਈ ਵੱਧ ਤੋਂ ਵੱਧ ਢੁੱਕਵੇਂ ਮੌਕੇ ਮੁਹੱਈਆ ਦੇ ਮੱਦੇਨਜ਼ਰ ਆਪਣੇ ਸਾਥੀ ਮੰਤਰੀਆਂ ਅਤੇ ਅਫ਼ਸਰਾਂ ਨਾਲ ਪੂਰਾ ਜ਼ੋਰ ਲਾਇਆ ਹੋਇਆ ਹੈ।
ਤਾਜ਼ਾ ਮਿਸਾਲ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਤਾਈਵਾਨ ਵਿੱਚ ਵਪਾਰ ਨੂੰ ਵਧਾਉਣ ਵਾਲੀ ਇੱਕ ਗੈਰ-ਲਾਭਕਾਰੀ ਸੰਸਥਾ ਟਾਇਟਰਾ ਦੇ ਵਾਈਸ ਚੇਅਰਮੈਨ ਸ਼ੀਹ-ਚੁੰਗ ਲਿ ਦੀ ਅਗਵਾਈ ਵਾਲੇ 5 ਮੈਂਬਰੀ ਵਫ਼ਦ ਨਾਲ ਆਪਸੀ ਵਪਾਰ ਦੇ ਮੌਕਿਆਂ ਦੀ ਤਲਾਸ਼ ਕਰਨ ਲਈ ਅਹਿਮ ਬੈਠਕ ਕੀਤੀ।
ਕੈਪਟਨ ਨੇ ਇਸੇ ਕੜੀ ਦੇ ਮੱਦੇਨਜ਼ਰ ਵੀਰਵਾਰ ਨੂੰ ਤਾਈਵਾਨੀ ਵਫ਼ਦ ਨਾਲ ਪੰਜਾਬ ’ਚ ਸਹਿਯੋਗ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ।
.