ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਕੋਰੋਨਾ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰਾਂ ਦੇ ਖ਼ਰਚੇ ਲਈ 53.43 ਕਰੋੜ ਰੁਪਏ ਰੱਖੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਸੰਕਟ ਦੇ ਚੱਲਦਿਆਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਦੇ ਖ਼ਰਚੇ ਲਈ 53.43 ਕਰੋੜ ਰੁਪਏ ਰੱਖੇ ਹਨ ਅਤੇ ਇਹ ਰਾਸ਼ੀ ਸਾਰੇ ਜ਼ਿਲ੍ਹਿਆਂ ਨੂੰ ਜਾਰੀ ਕਰ ਦਿੱਤੀ ਹੈ।

 

ਇਹ ਰਾਸ਼ੀ ਮਾਲ, ਮੁੜ ਵਸੇਬਾ ਤੇ ਆਫਤਨ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਕੀਤੀ ਹੈ ਅਤੇ ਇਨ੍ਹਾਂ ਨੂੰ ਸੂਬਾ ਆਫ਼ਤਨ ਰਿਸਪਾਂਸ ਫੰਡ ਵਜੋਂ ਖ਼ਰਚਿਆ ਜਾਵੇਗਾ।

 

ਇਸ ਸਬੰਧੀ ਵੇਰਵੇ ਜਾਰੀ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਨੂੰ 6.75 ਕਰੋੜ, ਅੰਮ੍ਰਿਤਸਰ ਨੂੰ 6 ਕਰੋੜ, ਲੁਧਿਆਣੇ ਜ਼ਿਲ੍ਹੇ ਨੂੰ 5 ਕਰੋੜ, ਹੁਸ਼ਿਆਰਪੁਰ ਨੂੰ 5 ਕਰੋੜ, ਫ਼ਰੀਦਕੋਟ ਨੂੰ 3.5 ਕਰੋੜ, ਜਲੰਧਰ ਤੇ ਸੰਗਰੂਰ ਨੂੰ 3-3 ਕਰੋੜ, ਪਟਿਆਲਾ ਨੂੰ 2.5 ਕਰੋੜ, ਐਸ.ਏ.ਐਸ ਨਗਰ ਨੂੰ 2.18 ਕਰੋੜ, ਮੋਗਾ ਨੂੰ 1.90 ਕਰੋੜ, ਸ਼ਹੀਦ ਭਗਤ ਸਿੰਘ ਨਗਰ ਨੂੰ 1.60 ਕਰੋੜ, ਤਰਨ ਤਾਰਨ, ਗੁਰਦਾਸਪੁਰ, ਰੂਪਨਗਰ ਤੇ ਫਾਜ਼ਿਲਕਾ ਨੂੰ 1.5-1.5 ਕਰੋੜ, ਫ਼ਿਰੋਜ਼ਪੁਰ, ਪਠਾਨਕੋਟ ਤੇ ਬਰਨਾਲਾ ਨੂੰ 1.25-1.25 ਕਰੋੜ, ਕਪੂਰਥਲਾ ਤੇ ਬਠਿੰਡਾ ਨੂੰ 1-1 ਕਰੋੜ, ਮਾਨਸਾ ਨੂੰ 75 ਲੱਖ ਅਤੇ ਫਤਿਹਗੜ੍ਹ ਸਾਹਿਬ ਨੂੰ 50 ਲੱਖ ਰੁਪਏ ਜਾਰੀ ਕੀਤੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAPT AMARINDER PUTS Rs53 43 CR AT DISPOSAL OF DCs TO TACKLE COVID19 CRISIS