ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਨੇ ਪਾਕਿ ਫ਼ੌਜ ਮੁਖੀ ਕਮਰ ਬਾਜਵਾ ਨੂੰ ਵੰਗਾਰਿਆ

ਕਰਤਾਰਪੁਰ ਲਾਂਘੇ ਦੇ ਅੱਜ ਨੀਂਹ ਪੱਥਰ ਰੱਖਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦਾ ਧੰਨਵਾਦ ਕਰਨ ਮਗਰੋਂ ਪਾਕਿ ਫ਼ੌਜ ਮੁਖੀ ਕਮਰ ਬਾਜਵਾ ਨੂੰ ਚੰਗੀਆਂ ਸੁਣਾਈਆਂ।

 

ਕੈਪਟਨ ਅਮਰਿੰਦਰ ਨੇ ਕਿਹਾ ਕਿ ਕੋਈ ਵੀ ਫ਼ੌਜ ਮਸੂਮਾਂ `ਤੇ ਗੋਲੀ ਚਲਾਉਣ ਦਾ ਅਧਿਕਾਰ ਨਹੀਂ ਦਿੰਦੀ। ਉਨ੍ਹਾਂ ਪਾਕਿ ਫ਼ੌਜ ਮੁਖੀ ਕਮਰ ਬਾਜਵਾ ਨੂੰ ਵੰਗਾਰਦਿਆਂ ਕਿਹਾ ਕਿ ਮੈਂ ਇੱਕ ਸਾਬਕਾ ਫ਼ੌਜੀ ਹੋਣ ਕਾਰਨ ਪਾਕਿਸਤਾਨ ਫ਼ੌਜ ਮੁਖੀ ਕਮਰ ਬਾਜਵਾ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕਿਹੜੀ ਫ਼ੌਜ ਜੰਗਬੰਦੀ ਦੀ ਉਲੰਘਣਾ ਕਰਨ ਅਤੇ ਦੂਜੇ ਪਾਸਿਓਂ ਜਵਾਨਾਂ ਨੂੰ ਮਾਰਨਾ ਸਿਖਾਉਂਦੀ ਹੈ। ਉਹ ਕਿਹਾ ਕਿ ਪਠਾਨਕੋਟ ਅਤੇ ਅੰਮ੍ਰਿਤਸਰ ਤੇ ਹਮਲਾ ਕਰਨ ਲਈ ਕਿਹੜੀ ਫ਼ੌਜ ਲੋਕਾਂ ਨੂੰ ਭੇਜਦੀ ਹੈ। ਇਹ ਇੱਕ ਵੱਡਾ ਸਵਾਲ ਹੈ। ਉਨ੍ਹਾਂ ਬੇਹੱਦ ਤਿੱਖੇ ਅੰਦਾਜ਼ ਚ ਕਿਹਾ ਕਿ ਪਾਕਿ ਫ਼ੌਜ ਨੂੰ ਅਜਿਹੀਆਂ ਗੁੱਝੀਆਂ ਹਰਕਤਾਂ ਕਰਨ ਤੇ ਸ਼ਰਮ ਆਉਣੀ ਚਾਹੀਦੀ ਹੈ।

 

 

ਕੈਪਟਨ ਨੇ ਆਪਣੀ ਸੂਬਾਈ ਅਤੇ ਦੇਸ਼ ਏਕਤਾ ਦਾ ਮੁਜ਼ਾਹਰਾ ਕਰਦਿਆਂ ਕਿਹਾ ਕਿ ਪੰਜਾਬੀਆਂ ਦੀ ਰੱਖਿਆ ਮੇਰਾ ਧਰਮ ਹੈ ਜਿਸ ਲਈ ਮੈਂ ਹਮੇਸ਼ਾ ਕੰਮ ਕਰਦਾ ਰਹਾਂਗਾ। ਮੁੱਖ ਮੰਤਰੀ ਨੇ ਪਾਕਿਸਤਾਨ ਦੀ ਇਮਰਾਨ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦੀ ਦੀਆਂ ਘਟਨਾਵਾਂ `ਤੇ ਨਕੇਲ ਕੱਸੇ ਜਿਸ ਵਿਚ ਉਹ ਹਾਲੇ ਤੱਕ ਢਿੱਲਪੁਣ ਦਾ ਰਵੱਈਆ ਵਰਤਦਾ ਰਿਹਾ ਹੈ। ਕੈਪਟਨ ਨੇ ਇਮਰਾਨ ਖ਼ਾਨ ਨੂੰ ਦਹਿਸ਼ਤਗਰਦੀ ਦੇ ਹਾਲਾਤਾਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ।

 

 

ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪਣੇ ਖ਼ੂਨ ਦੇ ਆਖ਼ਰੀ ਕਤਰੇ ਤੱਕ ਦਹਿਸ਼ਤਗਦੀ ਖ਼ਿਲਾਫ਼ ਮੈਂ ਲੜਦਾ ਰਹਾਂਗਾ। ਉਨ੍ਹਾਂ ਪਾਕਿ ਫ਼ੌਜ ਮੁਖੀ ਨੂੰ ਚੇਤਾਉਂਦਿਆਂ ਕਿਹਾ ਕਿ ਮੈਂ ਤੁਹਾਨੂੰ ਚੇਤਾਵਨੀ ਦੇ ਰਿਹਾ ਹਾਂ (ਪਾਕਿਸਤਾਨ ਫ਼ੌਜ ਮੁਖੀ ਕਮਰ ਬਾਜਵਾ), ਅਸੀਂ ਵੀ ਪੰਜਾਬੀ ਹਾਂ, ਤਹਾਨੂੰ ਇੱਥੇ ਘੁਸਪੈਠ ਅਤੇ ਮਾਹੌਲ ਨੂੰ ਖਰਾਬ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿਸਤਾਨੀ ਫ਼ੌਜ ਵਲੋਂ ਵਾਰ-ਵਾਰ ਕੀਤੀਆਂ ਜਾ ਰਹੀਆਂ ਦਹਿਸ਼ਤਗਰਦੀ ਦੀਆਂ ਹਰਕਤਾਂ ਨੂੰ ਭਾਰਤ ਬਰਦਾਸ਼ਤ ਨਹੀਂ ਕਰੇਗਾ।

 

 

ਪਾਕਿਸਤਾਨ ਫੌਜ ਦੇ ਮੁਖੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖੁਦ ਇਕ ਫੌਜੀ ਹੋਣ ਦੇ ਨਾਤੇ ਫੌਜੀਆਂ ਦੀਆਂ ਹੱਤਿਆਵਾਂ ਦੇ ਪਿੱਛੇ ਕਿਸੇ ਵੀ ਤਰ੍ਹਾਂ ਦੇ ਤਰਕ ਨੂੰ ਨਹੀਂ ਦੇਖਦੇ। ਉਨ੍ਹਾਂ ਕਿਹਾ ਕਿ ਇਹ ਬੁਜ਼ਦਿਲੀ ਵਾਲੀ ਕਾਰਵਾਈ ਹੈ ਨਾ ਕਿ ਕਿਸੇ ਫੌਜੀ ਵਾਲੀ। ਫੌਜੀਆਂ ਨੂੰ ਦੇਸ਼ ਦੀ ਸੁਰੱਖਿਆ ਅਤੇ ਦੇਸ਼ ਸੇਵਾ ਦਾ ਪਾਠ ਪੜ੍ਹਾਇਆ ਜਾਂਦਾ ਹੈ ਨਾ ਕਿ ਬੇਗੁਨਾਹਾਂ ਦੀਆਂ ਹੱਤਿਆਵਾਂ ਕਰਨ ਦਾ। ਮੁੱਖ ਮੰਤਰੀ ਨੇ ਜਨਰਲ ਬਾਜਵਾ ਨੂੰ ਤੁਰੰਤ ਹਟਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਪਾਕਿਸਤਾਨੀ ਫੌਜ ਨੂੰ ਸਿੱਖਣਾ ਚਾਹੀਦਾ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 26/11 ਦਾ ਮੁੰਬਈ ਹਮਲਾ ਭਾਰਤ ਵਿੱਚ ਪਾਕਿਸਤਾਨ ਦੀ ਸ਼ਹਿ ਹਾਸਲ ਅੱਤਵਾਦ ਦੀ ਭਿਆਨਕ ਯਾਦ ਦਿਵਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ ਅਤੇ ਪਠਾਨਕੋਟ ਹਮਲੇ ਵੀ ਪਾਕਿਸਤਾਨ ਦੇ ਬੇਲਗਾਮ ਅੱਤਵਾਦ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capt Amarinder ridicts Pak army chief qamar javed Bajwa