ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਐਤਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ 'ਚ ਆਯੋਜਿਤ 10ਵੀਂ ਭਾਰਤੀ ਵਿਦਿਆਰਥੀ ਸੰਸਦ ਵਿਖੇ ਕਰਵਾਏ ਪ੍ਰੋਗਰਾਮ 'ਚ 'ਆਦਰਸ਼ ਮੁੱਖ ਮੰਤਰੀ 2019' ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
[Live]- At #10thBCS conclave being held at Vigyan Bhawan, New Delhi-India. @MitRelations @BCSConclave #BCS10thGloriousYear #BharatiyaChhatraSansad https://t.co/D3RNVCSvg4
— Capt.Amarinder Singh (@capt_amarinder) February 23, 2020
ਇਸ ਮੌਕੇ ਪ੍ਰੋਗਰਾਮ 'ਚ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਵੀ ਮੌਜੂਦ ਸਨ। ਇਹ ਤਿੰਨ ਰੋਜ਼ਾ ਪ੍ਰੋਗਰਾਮ 20 ਤੋਂ 23 ਫਰਵਰੀ ਤੱਕ ਇੰਡੀਅਨ ਸਟੂਡੈਂਟਸ ਪਾਰਲੀਮੈਂਟ ਫਾਊਂਡੇਸ਼ਨ, ਐਮਆਈਟੀ ਸਕੂਲ ਆਫ਼ ਗਵਰਨਮੈਂਟ ਅਤੇ ਐਮਆਈਟੀ ਵਰਲਡ ਪੀਸ ਯੂਨੀਵਰਸਿਟੀ (ਪੁਣੇ) ਦੁਆਰਾ ਆਯੋਜਿਤ ਕੀਤਾ ਗਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਹ ਐਵਾਰਡ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਐਵਾਰਡ ਉੱਤਮ ਵਿਦਿਅਕ, ਖੋਜ ਅਤੇ ਚੰਗੀ ਸਿੱਖਿਆ ਨੀਤੀ ਕਰਕੇ ਦਿੱਤਾ ਗਿਆ। ਇਹ ਜਾਣਕਾਰੀ ਪੰਜਾਬ ਕਾਂਗਰਸ ਨੇ ਆਪਣੇ ਅਧਿਕਾਰਕ ਟਵੀਟਰ ਅਕਾਉਂਟ 'ਤੇ ਟਵੀਟ ਕਰਕੇ ਵੀ ਦਿੱਤੀ।