ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਵਿੱਤ ਮੰਤਰੀ ਦੇ ਐਲਾਨ ਨੂੰ ਲੋਕਾਂ ਤੇ ਉਦਯੋਗਾਂ ਲਈ ਨਾਕਾਫੀ ਦੱਸਿਆ

ਕੋਵਿਡ-19 ਦੇ ਚੱਲਦਿਆਂ ਆਈ ਆਰਥਿਕ ਮੰਦਵਾੜੇ ਦੇ ਹੱਲ ਲਈ ਵਿਆਪਕ ਪੈਕੇਜ ਜਾਰੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤੇ ਐਲਾਨਾਂ ਉੱਤੇ ਨਿਰਾਸ਼ਾ ਜ਼ਾਹਰ ਕਰਦਿਆਂ ਕੋਵਿਡ-19 ਦੇ ਵਧਦੇ ਕਹਿਰ ਕਾਰਨ ਪੈਦਾ ਹੋਈ ਸਥਿਤੀ ਵਿੱਚ ਲੋਕਾਂ, ਵਪਾਰੀਆਂ ਤੇ ਉਦਯੋਗਾਂ ਦੇ ਫਿਕਰਾਂ ਨੂੰ ਹੱਲ ਕਰਨ ਲਈ ਨਾਕਾਫੀ ਦੱਸਿਆ।

ਮੁੱਖ ਮੰਤਰੀ ਨੇ ਕਿਹਾ ਕਿ ਨਿਰਮਲਾ ਸੀਤਾਰਮਨ ਵੱਲੋਂ ਕੀਤੇ ਐਲਾਨ ਮੌਜੂਦਾ ਸਮੇਂ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਕਾਫੀ ਨਹੀਂ ਹਨ। ਮੁੱਖ ਮੰਤਰੀ ਨੇ ਇਸ ਔਖੀ ਘੜੀ ਵਿੱਚ ਗਰੀਬਾਂ, ਲੋੜਵੰਦਾਂ ਦੀ ਮੱਦਦ ਕਰਨ ਅਤੇ ਅਰਥ ਵਿਵਸਥਾ ਦੇ ਸਾਰੇ ਖੇਤਰਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਵਿਆਪਕ ਪੈਕੇਜ ਜਾਰੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਕੇਂਦਰ ਬਿਨਾਂ ਕਿਸੇ ਦੇਰੀ ਤੋਂ ਵਿਸਥਾਰ ਵਿੱਚ ਆਰਥਿਕ ਪੈਕੇਜ ਲੈ ਕੇ ਆਵੇ।

ਵਿੱਤ ਮੰਤਰੀ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ (ਵਿੱਤ ਮੰਤਰੀ) ਪ੍ਰਧਾਨ ਮੰਤਰੀ ਵੱਲੋਂ ਅਜਿਹੇ ਕੋਈ ਪੈਕੇਜ ਸਬੰਧੀ ਐਲਾਨੀ ਟਾਸਕ ਫੋਰਸ ਦੇ ਵੇਰਵੇ ਨੂੰ ਲੈ ਕੇ ਆਉਣ ਵਿੱਚ ਵੀ ਨਾਕਾਮ ਰਹੇ।


ਕੈਪਟਨ  ਨੇ ਕਿਹਾ ਕਿ ਟਾਸਕ ਫੋਰਸ ਦੀ ਰਚਨਾ ਲਈ ਹੁਣ ਤੱਕ ਸੂਬਿਆਂ ਤੋਂ ਕੋਈ ਸੁਝਾਅ ਨਹੀਂ ਲਿਆ ਗਿਆ ਅਤੇ ਨਾ ਹੀ ਕੋਈ ਵੇਰਵੇ ਸਾਂਝੇ ਕੀਤੇ ਗਏ।

 

ਮੁੱਖ ਮੰਤਰੀ ਨੇ ਕਿਹਾ ਕਿ ਟੈਕਸ ਰਿਟਰਨ ਭਰਨ ਦੀ ਤਰੀਕ ਮਹਿਜ਼ ਮੁਲਤਵੀ ਕਰਨ ਤੋਂ ਵੱਧ ਹੋਰ ਕੁਝ ਕੀਤਾ ਜਾਵੇਗਾ। ਕੈਪਟਨ  ਹੁਰਾਂ ਨੇ ਕਿਹਾ ਕਿ ਇਥੋਂ ਤੱਕ ਨਿਰਧਾਰਤ ਮਿਤੀ ਵੀ ਨਹੀਂ ਬਦਲੀ ਗਈ ਜਦੋਂ ਕਿ ਸੱਚਾਈ ਇਹ ਹੈ ਕਿ ਬਹੁਤੇ ਸੂਬੇ ਕਰਫਿਊ/ਲੌਕਡਾਊਨ ਅਧੀਨ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਕਰਜ਼ੇ ਦੀ ਮੁੜ ਅਦਾਇਗੀਆਂ ਦੀ ਈ.ਐਮ.ਆਈਜ਼ ਅਤੇ ਡਿਫਾਲਟ ਬਾਰੇ ਵੀ ਕੋਈ ਜ਼ਿਕਰ ਕਰਨ ਵਿੱਚ ਨਾਕਾਮ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਗਰੀਬਾਂ ਖਾਸ ਕਰ ਗੈਰ ਸੰਗਠਿਤ ਮਜ਼ਦੂਰਾਂ ਦੀ ਦੁਰਦਸ਼ਾ ਵੱਲ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAPT AMARINDER TERMS FM ANNOUNCEMENTS AS INADEQUATE TO ADDRESS CONCERNS OF PEOPLE AND INDUSTRY