ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੱਡੇ ਦੋਸ਼ ਲਾਏ ਹਨ। ਆਮ ਆਦਮੀ ਪਾਰਟੀ ਪੰਜਾਬ ਨੇ ਟਵੀਟ ਕਰਕੇ ਕਿਹਾ ਹੈ ਕਿ ਕਾਂਗਰਸੀ ਮੰਤਰੀ ਅਤੇ ਵਿਧਾਇਕ ਸ਼ਰਾਬ ਪਾਲਸੀ ਤੇ ਤਲਖ਼ੀ ਦੇ ਮੁਦੇ 'ਤੇ ਮੁੱਖ ਸਕੱਤਰ ਨੂੰ ਨਿਸ਼ਾਨਾਂ ਬਣਾ ਰਹੇ ਹਨ।
ਇਸ ਦੇ ਨਾਲ ਹੀ ਆਪ ਨੇ ਕਿਹਾ ਕਿ ਵਿਭਾਗ ਦਾ ਮੁਖੀਆ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਬਰਾਬਰ ਦੇ ਦੋਸ਼ੀ ਹਨ, ਸ਼ਰਾਬ ਮਾਫ਼ੀਏ ਨੂੰ ਸ਼ਹਿ ਦੇ ਰਹੇ ਕੈਪਟਨ ਅਮਰਿੰਦਰ ਨੈਤਿਕਤਾ ਦੇ ਅਧਾਰ 'ਤੇ ਅਸਥੀਫ਼ਾ ਦੇਣ।
ਕਾਂਗਰਸੀ ਮੰਤਰੀ ਅਤੇ ਵਿਧਾਇਕ ਸ਼ਰਾਬ ਪਾਲਸੀ ਤੇ ਤਲਖ਼ੀ ਦੇ ਮੁਦੇ 'ਤੇ ਮੁੱਖ ਸਕੱਤਰ ਨੂੰ ਨਿਸ਼ਾਨਾਂ ਬਣਾ ਰਹੇ ਹਨ, ਜਦ ਕਿ ਵਿਭਾਗ ਦਾ ਮੁਖੀਆ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਬਰਾਬਰ ਦੇ ਦੋਸ਼ੀ ਹਨ, ਸ਼ਰਾਬ ਮਾਫ਼ੀਏ ਨੂੰ ਸ਼ਹਿ ਦੇ ਰਹੇ ਕੈਪਟਨ ਅਮਰਿੰਦਰ ਨੈਤਿਕਤਾ ਦੇ ਅਧਾਰ 'ਤੇ ਅਸਥੀਫ਼ਾ ਦੇਣ -@HarpalCheemaMLA @JarnailSinghAAP pic.twitter.com/yfJnPqvg6i
— AAP Punjab (@AAPPunjab) May 15, 2020