ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਅਮਰਿੰਦਰ ਨੇ 'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੍ਰੋਗਰਾਮ ਤਹਿਤ ਪੰਜਾਬ ਆਏ ਨੌਜਵਾਨਾਂ ਨਾਲ ਕੀਤੀ ਮੁਲਾਕਾਤ


ਵਾਪਸ ਪਰਤ ਕੇ ਪੰਜਾਬ ਵਿਰੁੱਧ ਕੂੜ ਪ੍ਰਚਾਰ ਕਰਨ ਵਾਲਿਆਂ ਅੱਗੇ ਸੂਬੇ ਦੀ ਅਸਲ ਤਸਵੀਰ ਪੇਸ਼ ਕਰਨ ਦੀ ਅਪੀਲ

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਆਪਣੀਆਂ ਜੜ੍ਹਾਂ ਨਾਲ ਜੁੜੋ' ਤਹਿਤ ਸੂਬੇ ਵਿੱਚ ਆਏ ਨੌਜਵਾਨਾਂ ਨੂੰ ਕੁਝ ਲੋਕਾਂ ਵੱਲੋਂ ਵਿਦੇਸ਼ੀ ਧਰਤੀ 'ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਸੂਬੇ ਦੇ ਦੂਤ ਵਜੋਂ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ ਹੈ। 

 

ਮੁੱਖ ਮੰਤਰੀ ਨੇ ਅੱਜ ਇਸ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 17 ਨੌਜਵਾਨਾਂ ਅਤੇ ਫਰਾਂਸ ਤੋਂ ਆਏ ਇਕ ਨੌਜਵਾਨ 'ਤੇ ਆਧਾਰਤ ਤੀਜੇ ਬੈਚ ਨਾਲ ਆਪਣੀ ਸਰਕਾਰੀ ਰਿਹਾਇਸ਼ 'ਤੇ ਚਾਹ 'ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਹ ਨੌਜਵਾਨ 10-ਦਿਨਾ ਦੌਰੇ 'ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਜਾਣਗੇ।

 

ਉਨ੍ਹਾਂ ਨੇ ਨੌਜਵਾਨਾਂ ਨੂੰ ਆਖਿਆ ਕਿ ਤੁਸੀਂ ਸਾਡੇ ਦੂਤ ਹੋ ਜੋ ਪੰਜਾਬ ਬਾਰੇ ਪਾਈਆਂ ਜਾ ਰਹੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਵਿੱਚ ਅਹਿਮ ਰੋਲ ਅਦਾ ਕਰੋਗੇ।  ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਉਪਰਾਲੇ ਨਾਲ ਨੇੜਿਓਂ ਜੁੜਨ ਤਾਂ ਕਿ ਇਸ ਨੂੰ ਅੱਗੇ ਲਿਜਾਣ ਤੋਂ ਇਲਾਵਾ ਪੰਜਾਬ ਦੇ ਵਿਕਾਸ ਦੇ ਸਫ਼ਰ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

 

 

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਪਿਛਲੇ ਦੋ ਸਾਲਾਂ ਵਿੱਚ ਸੂਚਨਾ ਤਕਨਾਲੋਜੀ, ਉਦਯੋਗ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਪੰਜਾਬ ਵੱਲੋਂ ਸਹੀ ਮਾਅਨਿਆਂ ਵਿੱਚ ਕੀਤੇ ਵਿਕਾਸ ਤੇ ਤਰੱਕੀ ਦੀ ਜ਼ਮੀਨੀ ਹਕੀਕਤ ਖੁਦ ਅੱਖੀ ਦੇਖਣ ਅਤੇ ਵਾਪਸ ਆਪਣੇ ਘਰਾਂ 'ਚ ਜਾਣ ਮੌਕੇ ਇਹ ਤਜਰਬਾ ਬਾਕੀਆਂ ਨਾਲ ਵੀ ਸਾਂਝਾ ਕਰਨ ਦਾ ਸੱਦਾ ਦਿੱਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAPT AMARINDER URGES VISITING CYR YOUTH TO COUNTER NEGATIVE PROPAGANDA AGAINST PUNJAB BACK HOME