ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ `ਚ ਰਹਿੰਦੇ ਪੰਜਾਬ ਵਿਰੋਧੀ ਅਨਸਰ ਪੰਜਾਬ ਨੂੰ ਢਾਹ ਲਾਉਣ ਲਈ ਪੱਬਾਂ ਭਾਰ : ਕੈਪਟਨ

ਪੰਜਾਬ ਵਿਰੋਧੀ ਅਨਸਰ ਪੰਜਾਬ ਨੂੰ ਢਾਹ ਲਾਉਣ ਲਈ ਪੱਬਾਂ ਭਾਰ

ਆਪਣੀਆਂ ਜੜ੍ਹਾਂ ਨਾਲ ਜੁੜੋ ਪ੍ਰੋਗਰਾਮ ਤਹਿਤ 10 ਦਿਨਾਂ ਦੌਰੇ `ਤੇ ਇੰਗਲੈਂਡ ਤੋਂ ਆਏ ਨੌਜਵਾਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਫਾਰ ਜਸਟਿਸ ਸਮੇਤ ਵਿਦੇਸ਼ `ਚ ਰਹਿ ਰਹੇ ਕੁਝ ਪੰਜਾਬ ਵਿਰੋਧੀ ਲੋਕ ਗਲਤ ਤਸਵੀਰ ਪੇਸ਼ ਕਰ ਰਹੇ ਹਨ।

 

ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਅਨਸਰ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਉਣ ਲਈ ਪੱਬਾਂ ਭਾਰ ਹਨ, ਤਾਂ ਕਿ ਅਮਨ ਸ਼ਾਂਤੀ ਨਾਲ ਮੁਹੱਬਤ ਕਰਨ ਵਾਲੇ ਪੰਜਾਬੀਆਂ ਦਰਮਿਆਨ ਵੱਖਵਾਦ ਨੂੰ ਉਤਸ਼ਾਹਿਤ ਕਰਕੇ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਲੀਹ ਤੋਂ ਲਾਹਿਆ ਜਾ ਸਕੇ। ਉਨ੍ਹਾਂ ਇੰਗਲੈਂਡ ਤੋਂ ਆਏ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਜਾ ਕੇ ਗਲਤ ਧਾਰਨਾਵਾਂ ਨੂੰ ਦੂਰ ਕਰਨ। ਵਿਦੇਸ਼ਾਂ `ਚ ਦੱਸਣ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਵਾਲੇ ਮਾਹੌਲ `ਚ ਰਹਿ ਰਹੇ ਹਨ। ਉਨ੍ਹਾਂ ਵਿਦੇਸ਼ਾਂ ’ਚ ਵਸਦੇ ਸਮੂਹ ਪੰਜਾਬੀਆਂ ਨੂੰ ਪੰਜਾਬ ਆ ਕੇ ਇੱਥੋਂ ਦੀਆਂ ਜ਼ਮੀਨੀ ਹਕੀਕਤਾਂ ਆਪਣੇ ਅੱਖੀਂ ਦੇਖਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

 

ਵਿਦੇਸ਼ ਤੋਂ ਆਇਆ ਇਕ ਨੌਜਵਾਨ ਨੇ ਜਿ਼ਲ੍ਹਾ ਗੁਰਦਾਸਪੁਰ ਦੇ ਫਤਹਿਗੜ੍ਹ ਚੂੜੀਆਂ ਨਜ਼ਦੀਕ ਪੈਦੇ ਆਪਣੇ ਜੱਦੀ ਪਿੰਡ ਗਿਆ। ਪਿੰਡ ਪਹੁੰਚਣ ਉਤੇ ਪੂਰੇ ਪਿੰਡ ਵੱਲੋਂ ਕੀਤੇ ਸ਼ਾਨਦਾਰ ਸਵਾਗਤ ਤੋਂ ਉਹ ਗਦਗਦ ਹੋ ਉੱਠੇ ਜੋ ਸਹੀ ਮਾਅਨਿਆਂ ਵਿੱਚ ਪੰਜਾਬੀਆਂ ਦੀ ਅਪਣੱਤ ਅਤੇ ਮੋਹ ਭਰੇ ਸੁਭਾਅ ਦਾ ਪ੍ਰਗਟਾਵਾ ਕਰਦਾ ਹੈ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAPT AMARINDER URGES VISITING YOUTH UNDER CYR PROGRAMME TO DISPEL MISGIVINGS ABOUT PUNJAB BACK HOME