ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਦੇਣ ਦਾ ਦਾਅਵਾ ਕੀਤਾ ਹੈ। ਕੈਪਟਨ ਅਮਰਿੰਦਰ ਨੇ ਅੱਜ ਆਪਣੇ ਟਵਿੱਟਰ ਖਾਤੇ ਤੇ ਲਿਖਿਆ, ‘ਘਰ-ਘਰ ਰੋਜ਼ਗਾਰ’ ਮੁਹਿੰਮ ਤਹਿਤ ਸਾਡੀ ਸਰਕਾਰ ਨੇ ਪਿਛਲੇ 20 ਮਹੀਨਿਆਂ ਦੌਰਾਨ ਸੂਬੇ ਚ ਲਗਭਗ 4,41,364 ਨੌਕਰੀਆਂ ਪੈਦਾ ਕਰਕੇ ਦਿੱਤੀਆਂ ਹਨ।
ਉਨ੍ਹਾਂ ਅੱਗੇ ਲਿਖਿਆ ਹੈ ਕਿ ਇਤਿਹਾਸ ਦੇ ਸੱਜੇ ਪਾਸੇ ਰਹਿਣ ਦੀ ਮੋਰੀ ਕੋਸਿ਼ਸ਼ ਹੈ ਅਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਭਵਿੱਖ ਦੇ ਯੋਗ ਬਣਾ ਰਹੇ ਹਾਂ। ਅਸੀਂ ਅੱਜ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
In 20 months, my Government has generated 4,41,364 jobs in the state. It is my endeavour to stay on the right side of history, and we have begun by enabling the people of Punjab for tomorrow. We handed out appointment letters to selected candidates today. #GharGharRozgar pic.twitter.com/X2OLvuqI6c
— Capt.Amarinder Singh (@capt_amarinder) November 29, 2018
ਇਸ ਤੋਂ ਪਹਿਲਾਂ ਕੀਤੇ ਟਵੀਟ ਚ ਕੈਪਟਨ ਨੇ ਲਿਖਿਆ ਹੈ ‘ਘਰ-ਘਰ ਰੋਜ਼ਗਾਰ’ ਮੁਹਿੰਮ ਤਹਿਤ ਸਾਡੀ ਸਰਕਾਰ ਪਿਛਲੇ 20 ਮਹੀਨਿਆਂ ਤੋਂ ਇੱਕ ਵਿਲੱਖਣ ਨਜ਼ਰੀਏ ਨਾਲ ਅਣਥੱਕ ਕੰਮ ਕਰ ਰਹੀ ਹੈ। ਸਾਡੇ ਨੌਜਵਾਨਾਂ ਨੂੰ ਮਿਲਣ ਵਾਲੇ ਮੌਕਿਆਂ ਨੂੰ ਮੁੜ ਬਹਾਲ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੁਰਾ ਕਰਨਾ ਸਾਡਾ ਇੱਕ ਨਜ਼ਰੀਆ ਹੈ। ਅੱਜ ਅਸੀਂ ਤੀਜੇ ਨੌਕਰੀ ਮੇਲੇ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਾਂਗੇ।’
For the past 20 months, my Government has been working tirelessly towards a vision. A vision of empowering our youth by restoring opportunity and fulfilling dreams. Today, we will be giving out appointment letters to the selected candidates of the 3rd Job Fair. #GharGharRozgar. pic.twitter.com/z1V07g0JBC
— Capt.Amarinder Singh (@capt_amarinder) November 29, 2018
ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਨਾਲ ਹੀ ਆਪਣੀ ਸਰਕਾਰ ਵਲੋਂ ਅਣਥੱਕ ਕੀਤੇ ਗਏ ਕੰਮਾਂ ਦੁਆਰਾ ਪੈਦਾ ਕੀਤੀਆਂ ਨੌਕਰੀਆਂ ਬਾਰੇ ਕੁੱਝ ਅੰਕੜੇ ਵੀ ਜਨਤਕ ਕੀਤੇ। ਇਨ੍ਹਾਂ ਅੰਕੜਿਆਂ ਮੁਤਾਬਕ ਕੈਪਟਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ ਸੂਬੇ ਚ ਲਗਭਗ 4,41,364 ਨੌਕਰੀਆਂ ਦੇ ਕੇ ਸੱਤਾ ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ‘ਕੈਪਟਨ ਨੇ ਸਹੁੰ ਚੱਕੀ, ਹਰ ਘਰ ਨੌਕਰੀ ਪੱਕੀ’ ਦੇ ਵਾਅਦਿਆਂ ਨੂੰ ਸ਼ਲਾਘਾਯੋਗ ਢੰਗ ਨਾਲ ਪੂਰਾ ਕੀਤਾ ਹੈ।