ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੇਜਰ ਜਨਰਲ ਕ੍ਰਿਪਾਲ ਸਿੰਘ ਕੋਹਲੀ ਦੇ ਦੇਹਾਂਤ ‘ਤੇ ਕੈਪਟਨ ਨੇ ਪ੍ਰਗਟਾਇਆ ਦੁੱਖ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਨਵੈਸਟ ਪੰਜਾਬ ਦੇ ਸਲਾਹਕਾਰ ਮੇਜਰ ਬੀ.ਐਸ ਕੋਹਲੀ ਦੇ ਪਿਤਾ ਮੇਜਰ ਜਨਰਲ ਕ੍ਰਿਪਾਲ ਸਿੰਘ ਕੋਹਲੀ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਦਾ ਅੱਜ ਸ਼ਾਮ ਮੁਹਾਲੀ ਵਿਖੇ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਮੇਜਰ ਜਨਰਲ ਕੋਹਲੀ (85) ਆਪਣੇ ਪਿੱਛੇ ਪਤਨੀ, ਦੋ ਬੇਟੇ ਅਤੇ ਪੰਜ ਪੋਤੇ-ਪੋਤੀਆਂ ਛੱਡ ਗਏ ਹਨ।

 

ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਮੇਜਰ ਜਨਰਲ ਕੋਹਲੀ ਨੂੰ ਇੱਕ ਉਚਕੋਟੀ ਦਾ ਫੌਜ ਅਧਿਕਾਰੀ, ਅਨੁਸ਼ਾਸਤ ਸਿਪਾਹੀ ਚੰਗੇ ਗੁਣਾਂ ਵਾਲਾ ਇੱਕ ਵਧੀਆ ਇਨਸਾਨ ਦੱਸਿਆ ਜਿਨ੍ਹਾਂ ਨੂੰ 1965 ਅਤੇ 1971 ਦੀ ਜੰਗ ਵਿੱਚ ਬਹਾਦਰੀ ਨਾਲ ਲੜਨ ਲਈ ਦੋ ਵਾਰ ਸਨਮਾਨਿਆ ਗਿਆ ਸੀ। ਆਪਣੀ ਯੂਨਿਟ ਸਮੇਤ ਸਾਊਦੀਹ (ਬੰਗਲਾਦੇਸ਼) ਦੀ ਲੜਾਈ ਦਾ ਸਨਮਾਨ ਜਿੱਤਣ ਵਾਲੇ ਮੇਜਰ ਜਨਰਲ ਕੋਹਲੀ 9 ਡੋਗਰਾ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਰਹੇ ਸਨ।

 

ਕੈਪਟਨ ਅਮਰਿੰਦਰ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਸਾਂਝੀ ਕਰਦਿਆਂ ਪ੍ਰਮਾਤਮਾ ਤੋਂ ਵਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ।

 

ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੇਜਰ ਜਨਰਲ ਕੋਹਲੀ ਦਾ ਅੰਤਿਮ ਸੰਸਕਾਰ 22 ਦਸੰਬਰ (ਐਤਵਾਰ) ਨੂੰ ਦੁਪਹਿਰ 1 ਵਜੇ ਇਲੈਕਟ੍ਰਿਕ ਸ਼ਮਸ਼ਾਨਘਾਟ, ਸੈਕਟਰ 25 ਚੰਡੀਗੜ੍ਹ ਵਿਖੇ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capt expresses grief over the death of Major General Kripal Singh Kohli