ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਸੋਮਵਾਰ ਨੂੰ ਕਰਨਗੇ ਸੰਗਰੂਰ ਦੇ ਕੈਂਸਰ ਹਸਪਤਾਲ ਦੇ ਦੂਜੇ ਹਿੱਸੇ ਦਾ ਉਦਘਾਟਨ

ਕੈਪਟਨ ਸੋਮਵਾਰ ਨੂੰ ਕਰਨਗੇ ਸੰਗਰੂਰ ਦੇ ਕੈਂਸਰ ਹਸਪਤਾਲ ਦੇ ਦੂਜੇ ਹਿੱਸੇ ਦਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਸੋਮਵਾਰ ਨੂੰ ਸੰਗਰੂਰ `ਚ ਹੋਮੀ ਭਾਭਾ ਕੈਂਸਰ ਹਸਪਤਾਲ ਦੇ 100 ਬਿਸਤਰਿਆਂ ਵਾਲੇ ਦੂਜੇ ਹਿੱਸੇ ਦਾ ਉਦਘਾਟਨ ਕਰਨਗੇ। ਇਸ ਹਸਪਤਾਲ ਦੇ 30 ਬਿਸਤਰਿਆਂ ਵਾਲੇ ਪਹਿਲੇ ਹਿੱਸੇ `ਚ ਮਰੀਜ਼ਾਂ ਦੀ ਦੇਖਭਾਲ ਦਾ ਕੰਮ ਸਾਲ 2013 ਤੋਂ ਚੱਲ ਰਿਹਾ ਹੈ। ਇਹ ਹਸਪਤਾਲ ਪੰਜਾਬ ਦੇ ਮਾਲਵਾ ਇਲਾਕੇ ਦੇ ਕੈਂਸਰ ਰੋਗੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ।


ਪੰਜਾਬ ਦੇ ਲੋਕ ਨਿਰਮਾਣ ਮੰਤਰੀ ਤੇ ਸਥਾਨਕ ਵਿਧਾਇਕ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਉਦਘਾਟਨ ਮੌਕੇ ਇੱਕ ਕੈਂਸਰ ਰੋਕਥਾਮ ਪ੍ਰੋਗਰਾਮ ਦੀ ਸ਼ੁਰੂਆਤ ਵੀ ਕਰਨਗੇ।


ਸ੍ਰੀ ਸਿੰਗਲਾ ਨੇ ਦੱਸਿਆ ਕਿ ਹਸਪਤਾਲ ਦੀ ਨਵੀਂ ਇਮਾਰਤ `ਚ ਚਾਰ ਅਤਿ-ਆਧੁਨਿਕ ਆਪਰੇਸ਼ਨ ਥੀਏਟਰ, ਛੇ ਬਿਸਤਰਿਆਂ ਦਾ ਆਈਸੀਯੂ ਅਤੇ ਚਾਰ ਬਿਸਤਰਿਆਂ ਦਾ ਇੱਕ ਰੀਕਵਰੀ ਯੂਨਿਟ ਵੀ ਹੋਣਗੇ।


ਸ੍ਰੀ ਸਿੰਗਲਾ ਨੇ ਦੱਸਿਆ ਕਿ 48 ਜਨਰਲ ਬਿਸਤਰੇ, 12 ਨੀਮ-ਨਿਜੀ ਬਿਸਤਰੇ ਇਸ ਹਸਪਤਾਲ `ਚ ਉਪਲਬਧ ਹੋਣਗੇ। ਸੂਬਾ ਸਰਕਾਰ ਨੇ ਇੰਟਰਵੈਂਸ਼ਨਲ ਰੇਡੀਓਲੌਜੀ ਅਤੇ ਆਈਆਰ ਸੁਵਿਧਾ ਲਈ 5 ਕਰੋੜ ਰੁਪਏ ਵੱਖਰੇ ਤੌਰ `ਤੇ ਮਨਜ਼ੂਰ ਕੀਤੇ ਹਨ ਤੇ ਉਹ ਸਹੂਲਤਾਂ ਵੀ ਅਗਲੇ ਛੇ ਕੁ ਮਹੀਨਿਆਂ `ਚ ਸ਼ੁਰੂ ਹੋ ਜਾਣਗੀਆਂ।


ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਹਸਪਤਾਲ `ਚ 73 ਫ਼ੀ ਸਦੀ ਕਟੌਤੀ ਨਾਲ ਕੀਮੋਥੈਰਾਪੀ ਦਵਾਈਆਂ ਵੀ ਉਪਲਬਧ ਹੋਣਗੀਆਂ। ਇਨ੍ਹਾਂ ਤੋਂ ਇਲਾਵਾ 54 ਫ਼ੀ ਸਦੀ ਕਟੌਤੀ ਨਾਲ ਆਮ ਦਵਾਈਆਂ ਤੇ 69 ਫ਼ੀ ਸਦੀ ਘੱਟ ਰੇਟ `ਤੇ ਸਰਜੀਕਲ ਵਸਤਾਂ ਵੀ ਮਿਲਣਗੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capt will inaugurate Sangrur Cancer Hospital 2nd phase