ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਜਾ ਕੇ ਵੱਡੇ ਬਾਦਲ `ਤੇ ਫਿਰ ਵਰ੍ਹੇ ਕੈਪਟਨ

ਦਿੱਲੀ ਜਾ ਕੇ ਵੱਡੇ ਬਾਦਲ `ਤੇ ਫਿਰ ਵਰ੍ਹੇ ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂਆਂ ਵੱਲੋਂ ਲਾਏ ਜਾ ਰਹੇ ਉਨ੍ਹਾਂ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ - ‘ਕਾਂਗਰਸ ਨੇ ਅਗਲੇ ਵਰ੍ਹੇ ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ `ਚ ਰੱਖਦਿਆਂ ਵੋਟਾਂ ਲੈਣ ਲਈ ਖ਼ਾਲਿਸਤਾਨੀਆਂ ਨਾਲ ਨੇੜਤਾ ਕਾਇਮ ਕਰ ਲਈ ਹੈ।`


ਦਿੱਲੀ `ਚ ਉੱਘੇ ਪੱਤਰਕਾਰ ਵੀਰ ਸਾਂਘਵੀ ਨੂੰ ਦਿੱਤੇ ਇੰਟਰਵਿਊ `ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੇ ਕਿ ਹੁਣ ਦੋਵੇਂ ਬਾਦਲਾਂ (ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ) ਵੱਲੋਂ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਦਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਤੇ ਵੱਖਵਾਦੀ ਖ਼ਾਲਿਸਤਾਨੀ ਅਨਸਰਾਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਹੁਣ ਉਹ ਅਜਿਹੇ ਸਮਾਜ-ਵਿਰੋਧੀ ਤੱਤਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਣਗੇ।


ਧਾਰਮਿਕ ਬੇਅਦਬੀਆਂ ਲਈ ਉਮਰ ਕੈਦ ਦੀ ਸਜ਼ਾ ਬਾਰੇ ਪੁੱਛੇ ਸਵਾਲ ਦੇ ਜਵਾਬ `ਚ ਕੈਪਟਨ ਨੇ ਕਿਹਾ ਕਿ ਦੇਸ਼ ਨੂੰ ਤੋੜਨ ਦੀਆਂ ਸਾਜਿ਼ਸ਼ਾਂ ਰੋਕਣ ਲਈ ਅਜਿਹੀਆਂ ਸਖ਼ਤ ਸਜ਼ਾਵਾਂ ਜ਼ਰੂਰੀ ਹਨ।


ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਦਾਅਵਿਆਂ `ਚ ਕੋਈ ਦਮ ਨਹੀਂ ਕਿ ਦੋਵੇਂ ਬਾਦਲ ਸਦਾ ਦੇਸ਼ ਦੀ ਏਕਤਾ ਲਈ ਡਟਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ `ਚ ਜਿੰਨੀਆਂ ਵੀ ਸਮੱਸਿਆਵਾਂ ਹਨ, ਉਨ੍ਹਾਂ ਸਭ ਲਈ ਪ੍ਰਕਾਸ਼ ਸਿੰਘ ਬਾਦਲ ਹੀ ਜਿ਼ੰਮੇਵਾਰ ਹਨ। ‘ਇੱਥੋਂ ਤੱਕ ਕਿ ਅੱਤਵਾਦ ਦੇ ਜਿਹੜੇ ਦੌਰ ਨੇ 35,000 ਨਿਰਦੋਸ਼ਾਂ ਦੀਆਂ ਜਾਨਾਂ ਲਈਆਂ ਸਨ, ਉਨ੍ਹਾਂ ਲਈ ਵੀ ਬਾਦਲ ਹੀ ਜਿ਼ੰਮੇਵਾਰ ਹਨ। ਅਸੀਂ ਜਦੋਂ ਵੀ ਕਦੇ ਮਸਲੇ ਦਾ ਕੋਈ ਹੱਲ ਲੱਭਣ ਦੇ ਨੇੜੇ ਪੁੱਜਦੇ, ਵੱਡੇ ਬਾਦਲ ਸਾਹਿਬ ਨੇ ਉਦੋਂ ਹੀ ਭਾਨੀ ਮਾਰ ਛੱਡਣੀ।`


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਵੀ ਕਦੇ ਬਾਦਲ ਸਾਹਿਬ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ, ਉਹ ਕਥਿਤ ਤੌਰ `ਤੇ ਸੂਬੇ `ਚ ਕੋਈ ਨਾ ਕੋਈ ਗੜਬੜੀ ਫੈਲਾ ਦਿੰਦੇ ਸਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain again criticised Badal Sr