ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜਿੰਦਰਪਾਲ ਸਿੰਘ ਤੂਰ ਨੂੰ ਕੈਪਟਨ ਅਮਰਿੰਦਰ ਅਤੇ ਪੀਐਮ ਮੋਦੀ ਨੇ ਦਿੱਤੀਆਂ ਮੁਬਾਰਕਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏਸ਼ੀਆਈ ਖੇਡਾਂ 2018 ਚ ਸ਼ਾਟਪੁੱਟ ਚ ਨਵਾਂ ਇਤਿਹਾਸ ਬਣਾ ਕੇ ਗੋਲਡ ਮੈਡਲ ਜਿੱਤਣ ਵਾਲੇ ਮੋਗਾ ਜਿ਼ਲ੍ਹੇ ਦੇ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਨੂੰ ਦਵੱਲੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਟਵਿੱਟਰ ਤੇ ਲਿਖਿਆ, 'ਤੁਹਾਡੇ 'ਤੇ ਮਾਣ ਹੈ!'

 

 

 

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਤੇਜਿੰਦਰਪਾਲ ਸਿੰਘ ਤੂਰ ਨੂੰ ਏਸ਼ੀਆਈ ਖੇਡਾਂ 2018 ਚ ਸ਼ਾਟਪੁੱਟ ਚ ਗੋਲਡ ਮੈਡਲ ਜਿੱਤਣ ਦੇ ਨਾਲ ਹੀ ਨਵਾਂ ਇਤਿਹਾਸ ਸਿਰਜਣ ਤੇ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਟਵਿੱਟਰ ਤੇ ਲਿਖਿਆ ਕਿ ਤੇਜਿੰਦਰਪਾਲ ਸਿੰਘ ਤੂਰ ਤੇ ਦੇਸ਼ ਨੂੰ ਮਾਣ ਹੈ।

 

 

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤੇਜਿੰਦਰਪਾਲ ਸਿੰਘ ਤੂਰ ਨੂੰ ਏਸ਼ੀਆਈ ਖੇਡਾਂ 2018 ਚ ਸ਼ਾਟਪੁੱਟ ਚ ਗੋਲਡ ਮੈਡਲ ਜਿੱਤਣ ਦੇ ਨਾਲ ਹੀ ਨਵਾਂ ਇਤਿਹਾਸ ਸਿਰਜਣ ਤੇ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਟਵਿੱਟਰ ਤੇ ਲਿਖਿਆ ਕਿ ਦੇਸ਼ ਨੂੰ ਤੁਹਾਡੇ ਤੇ ਮਾਣ ਹੈ।

 

 

 

ਤੇਜਿੰਦਰਪਾਲ ਸਿੰਘ ਤੂਰ ਮੁੱਖ ਦਾਅਵੇਦਾਰਾਂ ਚ ਸ਼ਾਮਲ ਸਨ। ਉਨ੍ਹਾਂ ਨੇ ਉਮੀਦ ਤੋਂ ਵੱਧ ਕੇ ਖੇਡਾਂ ਅਤੇ ਕੌਮੀ ਰਿਕਾਰਡ ਪ੍ਰਦਰਸ਼ਨ ਤੋਂ ਚੋਟੀ ਦਾ ਸਥਾਨ ਹਾਸਿਲ ਕੀਤਾ। 23 ਸਾਲਾਂ ਤੇਜਿੰਦਰਪਾਲ ਸਿੰਘ ਤੂਰ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਆਪਣੀ ਚੰਗੀ ਸਿਹਤ ਅਤੇ ਦਮਦਾਰ ਜ਼ੋਰ ਨਾਲ 20.75 ਮੀਟਰ ਤੋਂ 6 ਸਾਲ ਪੁਰਾਣੇ 20.69 ਮੀਟਰ ਦੇ ਕੌਮੀ ਰਿਕਾਰਡ ਨੂੰ ਤੋੜਿਆ ਜੋ ਓਮ ਪ੍ਰਕਾਸ਼ ਕਰਹਾਨਾ ਦੇ ਨਾਂ ਸੀ।

ਜਿ਼ਕਰਯੋਗ ਹੈ ਕਿ ਏਸ਼ੀਆਈ ਖੇਡਾਂ 2018 ਚ ਭਾਰਤ ਇਸ ਵੇਲੇ ਮੈਡਲ ਦੀ ਜੇਤੂ ਸੂਚੀ ਚ ਕੁੱਲ 29 ਮੈਡਲਾਂ ਨਾਲ 8ਵੇਂ ਸਥਾਨ ਤੇ ਬਣਿਆ ਹੋਇਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amarinder and PM Modi congratulate Tejinder Pal Singh Tour