ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਰਿਮੋਟ-ਬਟਨ ਦੱਬ ਕੇ ਕੀਤਾ ਛੱਤਬੀੜ ਦੇ ਨਵੇਂ ਐਂਟਰੀ ਪਲਾਜ਼ਾ ਦਾ ਉਦਘਾਟਨ

ਛੱਤਬੀੜ ਚਿੜੀਆ ਘਰ ਦੇ ਨਾਂ ਨਾਲ ਮਸ਼ਹੂਰ ਮਹਿੰਦਰਾ ਚੌਧਰੀ ਜੂਲੋਜੀਕਲ ਪਾਰਕ ਛੱਤਬੀੜ ਅਤੇ ਸੂਬੇ ਦੇ ਹੋਰ ਚਿੜੀਆ ਘਰਾਂ ਦੇ ਵਿਕਾਸ ਕਾਰਜਾਂ ਦੀ ਤਰੱਕੀ ਦਾ ਜਾਇਜ਼ਾ ਲੈਣ ਲਈ ਰੱਖੀ ਮੀਟਿੰਗ ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੱਤਬੀੜ ਚਿੜੀਆ ਘਰ ਦੇ ਨਵੇਂ ਐਂਟਰੀ ਪਲਾਜ਼ਾ ਦਾ ਰਿਮੋਟ-ਬਟਨ ਦੱਬ ਕੇ ਉਦਘਾਟਨ ਕਰਦਿਆਂ ਇਸਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ।

 

ਮੁੱਖ ਮੰਤਰੀ ਨੇ ਪੰਛੀਆਂ ਅਤੇ ਜਾਨਵਰਾਂ ਦੀਆਂ ਵੱਖ-ਵੱਖ ਪੇਂਟਿੰਗਾਂ ਨੂੰ ਦਰਸਾਉਂਦਾ ਇਕ ਰੰਗਦਾਰ ਪੋਸਟਰ ਵੀ ਜਾਰੀ ਕੀਤਾ ਜਿਸ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵੀ ਦਰਜ ਹੈ। ਇਹ ਪੋਸਟਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਚਿੜੀਆਂ ਘਰ ਸਮੇਤ ਹੋਰ ਵਿਕਾਸ ਕਾਰਜਾਂ ਲਈ 22 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ।

 

ਇਸ ਦੀ ਧਾਰਨਾ ਡਾ. ਕੁਲਦੀਪ ਕੁਮਾਰ ਆਈ.ਐਫ.ਐਸ. ਪੀ.ਸੀ.ਸੀ.ਐਫ. ਵਾਈਲਡ ਲਾਈਫ-ਕਮ-ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਵੱਲੋਂ ਤਿਆਰ ਕੀਤੀ ਗਈ ਹੈ। ਇਹ ਸੇਵਾ ਮੁਕਤ ਪੀ.ਸੀ.ਸੀ.ਐਫ. ਪਿਆਰਾ ਲਾਲ ਕਲੇਰ ਦੇ ਵਿਚਾਰਾਂ ’ਤੇ ਆਧਾਰਤ ਹੈ ਅਤੇ ਇਸ ਦੀਆਂ ਪੇਂਟਿੰਗਾਂ ਦਾ ਯੋਗਦਾਨ ਵਧੀਕ ਸਕੱਤਰ ਵਿੱਤ ਸੁਰਿੰਦਰ ਕੌਰ ਵੜੈਂਚ ਵੱਲੋਂ ਦਿੱਤਾ ਗਿਆ ਹੈ।

 

ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰ ਵਿਖੇ ਵਿਦੇਸ਼ੀ ਜਾਨਵਰਾਂ ਨੂੰ ਲਿਆਉਣ ਲਈ ਬਜਟ ਵਿਵਸਥਾ ਕਰਨ ਵਾਸਤੇ ਵੀ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਛੇਤੀ ਹੀ ਆਪਣੇ ਕੈਬਨਿਟ ਸਾਥੀਆਂ ਨਾਲ ਛੱਤਬੀੜ ਚਿੜੀਆ ਘਰ ਦਾ ਦੌਰਾ ਕਰਨ ਵਿੱਚ ਦਿਲਚਸਪੀ ਵਿਖਾਈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain amarinder pressed the remote button of inaugurate of new entry plaza of chhatbir zoo