ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੰਨਵਾਦ PM ਇਮਰਾਨ, 20 ਡਾਲਰ ਫੀਸ 2 ਦਿਨ ਨਹੀਂ ਹਰੇਕ ਦਿਨ ਹੋਵੇ ਮੁਆਫ: ਕੈਪਟਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਯਾਤਰਾ ਫੀਸ ਕੁਝ ਦਿਨਾਂ ਲਈ ਘਟਾਉਣ ਦੇ ਫੈਸਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧੰਨਵਾਦ ਕੀਤਾ ਹੈਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਮਰਾਨ 20 ਡਾਲਰ ਦੀ ਫੀਸ ਸਿਰਫ ਦੋ ਦਿਨਾਂ ਲਈ ਨਹੀਂ ਬਲਕਿ ਸਾਰੇ ਦਿਨਾਂ ਲਈ ਮੁਆਫ ਕਰਨ।

 

ਅਮਰਿੰਦਰ ਨੇ ਇੱਕ ਟਵੀਟ ਕਰਦਿਆਂ ਅਪੀਲ ਕੀਤੀ ਕਿ- ‘ਸਿੱਖ ਸ਼ਰਧਾਲੂਆਂ ਦੀ ਐਡਵਾਂਸ ਰਜਿਸਟ੍ਰੇਸ਼ਨ ਅਤੇ ਪਾਸਪੋਰਟ ਲਾਜ਼ਮੀ ਹੋਣ ਦੇ ਨਿਯਮ ਨੂੰ ਹਟਾਉਣ ਲਈ ਇਮਰਾਨ ਖ਼ਾਨ ਦਾ ਧੰਨਵਾਦਮੈਂ ਪਾਕਿਸਤਾਨੀ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਨਾ ਸਿਰਫ ਸਿੱਖਾਂ ਨੂੰ, ਬਲਕਿ ਭਾਰਤ ਤੋਂ ਆਉਣ ਵਾਲੇ ਹੋਰਨਾਂ ਸ਼ਰਧਾਲੂਆਂ ਨੂੰ ਵੀ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਨਨਾਲ ਹੀ 20 ਡਾਲਰ ਦੀ ਫੀਸ ਸਿਰਫ ਦੋ ਦਿਨਾਂ ਲਈ ਨਹੀਂ ਬਲਕਿ ਸਾਰੇ ਦਿਨਾਂ ਲਈ ਮੁਆਫ ਕੀਤੀ ਜਾਣੀ ਚਾਹੀਦੀ ਹੈ

 

ਦੱਸ ਦੇਈਏ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਪਾਕਿਸਤਾਨ ਵੱਲੋਂ ਕੀਤਾ ਜਾਣਾ ਹੈਭਾਰਤ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਦੀ ਸੂਚੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਤਕਰੀਬਨ 575 ਵਿਅਕਤੀ ਸ਼ਾਮਲ ਹਨਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕ ਵੀ ਇਸ ਸਮੂਹ ਦਾ ਹਿੱਸਾ ਹੋਣਗੇ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain amarinder singh apeal to pak PM Imran with Thanks