ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਜਨਮ ਦਿਨ 'ਤੇ ਕੈਪਟਨ ਨੇ ਦਿੱਤਾ ਖਾਸ ਸੰਦੇਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣਾ 78ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਵੀਡੀਓ ਮੈਸੇਜ਼ ਰਾਹੀਂ ਲੋਕਾਂ ਨੂੰ ਖਾਸ ਸੰਦੇਸ਼ ਦਿੱਤਾ।
 

ਕੈਪਟਨ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਸਚਿਨ ਪਾਇਲਟ ਸਮੇਤ ਹੋਰ ਕਈ ਆਗੂਆਂ ਨੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੀਡੀਓ ਮੈਸੇਜ਼ ਜਾਰੀ ਕਰਦਿਆਂ ਜਨਮ ਦਿਨ ਦੀ ਵਧਾਈਆਂ ਦੇਣ 'ਤੇ ਸਾਰਿਆਂ ਦਾ ਧੰਨਵਾਦ ਕੀਤਾ ਹੈ।
 

 

ਕੈਪਟਨ ਨੇ ਕਿਹਾ, "ਅੱਜ ਸਵੇਰ ਤੋਂ ਹੀ ਮੇਰੇ ਜਨਮਦਿਨ 'ਤੇ ਬਹੁਤ ਸਾਰੇ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਇਸ ਲਈ ਮੈਨੂੰ ਮੌਕਾ ਮਿਲਿਆ ਹੈ ਇੰਨਾ ਪਿਆਰ ਵਿਖਾਉਣ ਲਈ ਸਾਰਿਆਂ ਦਾ ਧੰਨਵਾਦ ਕਰਾਂ। ਮੈਂ ਆਸ ਕਰਦਾਂ ਹਾਂ ਕਿ ਆਉਣ ਵਾਲਾ ਸਾਲ ਲੋਕਾਂ ਲਈ ਖੁਸ਼ੀਆਂ ਭਰਪੂਰ ਹੋਵੇ।"
 

ਜ਼ਿਕਰਯੋਗ ਹੈ ਕਿ 11 ਮਾਰਚ 1942 ਨੂੰ ਪਟਿਆਲਾ ਰਾਜਘਰਾਨੇ 'ਚ ਜਨਮੇ ਕੈਪਟਨ ਅਮਰਿੰਦਰ ਸਿੰਘ ਸਿਆਸਤ 'ਚ ਆਉਣ ਤੋਂ ਪਹਿਲਾਂ ਭਾਰਤੀ ਫ਼ੌਜ 'ਚ ਸਨ। ਉਨ੍ਹਾਂ ਨੇ ਜੂਨ 1963 ਤੋਂ ਦਸੰਬਰ 1966 ਤੱਕ ਭਾਰਤੀ ਸੈਨਾ ਵਿੱਚ ਸੇਵਾ ਨਿਭਾਈ ਹੈ। ਉਨ੍ਹਾਂ ਨੇ ਦਸੰਬਰ 1964 ਤੋਂ ਪੱਛਮੀ ਕਮਾਂਡ ਦੇ ਚੀਫ ਜਨਰਲ ਅਫਸਰ ਕਮਾਂਡਰ-ਇਨ-ਚੀਫ਼ ਦੇ ਸਹਾਇਤਾ-ਕੈਂਪ ਵਜੋਂ ਸਹਾਇਤਾ ਕੀਤੀ। ਉਨ੍ਹਾਂ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿਚ ਹਿੱਸਾ ਲਿਆ ਸੀ ਅਤੇ ਸਿੱਖ ਰੈਜੀਮੈਂਟ 'ਚ ਸੇਵਾ ਨਿਭਾਈ ਹੈ।
 

ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿਆਸਤ 'ਚ ਕਦਮ ਰੱਖਿਆ ਅਤੇ 1980 ‘ਚ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਲਈ ਚੁਣੇ ਗਏ ਸਨ। 1984 ਵਿਚ ਉਨ੍ਹਾਂ ਨੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਫੌਜ ਦੀ ਕਾਰਵਾਈ ਦੇ ਵਿਰੋਧ ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਰਾਜ ਸਭਾ ਚੋਣ ਜਿੱਤੀ। 1985 ਵਿੱਚ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੀ ਬਰਨਾਲਾ ਸਰਕਾਰ ਵਿੱਚ ਉਹ ਪੰਜਾਬ ਦੇ ਖੇਤੀਬਾੜੀ ਤੇ ਜੰਗਲਾਤ ਮੰਤਰੀ ਵੀ ਰਹੇ ਹਨ।
 

ਇਸ ਤੋਂ ਬਾਅਦ 'ਚ ਮੁੜ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ 1999 ਤੋਂ 2002 ਤੱਕ, 2010 ਤੋਂ 2013 ਅਤੇ 2015 ਤੋਂ 2017 ਤੱਕ ਤਿੰਨ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਉਹ  2002 ਤੋਂ 2007 ਤੱਕ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ ਅਤੇ ਫਿਰ 2017 ਵਿੱਚ ਮੁੱਖ ਮੰਤਰੀ ਬਣੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amarinder Singh birthday greetings and good wishes