ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CM ਕੈਪਟਨ ਦਾ ਸਿੱਧਾ ਜਵਾਬ- ਸਰਕਾਰੀ ਔਰਤ ਮੁਲਾਜ਼ਮਾਂ ਨੂੰ ਡੋਪ ਟੈਸਟ ਤੋਂ ਕਿਸੇ ਵੀ ਕੀਮਤ 'ਤੇ ਛੋਟ ਨਹੀਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ- ਫ਼ੋਟੋ- ਕੈਚ ਨਿਊਜ਼

ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਔਰਤ ਮੁਲਾਜ਼ਮਾਂ ਨੂੰ ਡੋਪ ਟੈਸਟ 'ਚ ਛੋਟ ਦੇਣ ਤੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਸਿੱਧੇ ਸ਼ਬਦਾਂ 'ਚ ਸਾਫ ਕਰ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਕੁਝ ਦਿਨ ਪਹਿਲਾਂ ਹੀ ਸੂਬਾ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਡੋਪ-ਟੈਸਟ ਕਰਾਉਣਾ ਜ਼ਰੂਰੀ ਕੀਤਾ ਸੀ। 

 

'ਹਿੰਦੁਸਤਾਨ ਟਾਈਮਜ਼ ਨੂੰ' ਦਿੱਤੇ ਖ਼ਾਸ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਕਿ "ਅਖ਼ਬਾਰ ਭਾਵੇਂ ਜੋ ਵੀ ਆਖੀ ਜਾਣ ਕਿ ਔਰਤਾਂ ਨੂੰ ਇਸ ਟੈਸਟ ਤੋਂ ਛੋਟ ਮਿਲ ਜਾਣੀ ਚਾਹੀਦੀ ਹੈ। ਮੈਂ ਕਹਿੰਦਾ ਹਾਂ ਕਿ ਅਜਿਹਾ ਹਰਗਿਜ਼ ਨਹੀਂ ਹੋਣਾ ਚਾਹੀਦਾ। ਜੇ ਕੋਈ ਔਰਤ ਪੁਲਿਸ ਕਾਂਸਟੇਬਲ ਹੈ ਤਾਂ ਉਹ ਵੀ ਇੱਕ ਆਦਮੀ ਵਾਂਗ ਹੀ ਨੌਕਰੀ ਕਰਦੀ ਹੈ।"

 

ਕੈਪਟਨ ਤੋਂ ਜਦੋਂ ਪੁੱਛਿਆ ਗਿਆ ਕਿ ਤਾਂ ਫਿਰ ਤੁਸੀਂ ਔਰਤਾਂ ਨੂੰ ਕੋਈ ਛੋਟ ਨਹੀਂ ਦੇ ਰਹੇ?

 ਇਸਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ​​​​​​"ਅਜਿਹੀ ਛੋਟ ਅਸੀਂ ਕਿਉਂ ਦੇਈਏ? ਜੇ ਇੱਕ ਔਰਤ ਭਾਰਤੀ ਹਵਾਈ ਫ਼ੌਜ `ਚ ਜੰਗੀ ਪਾਇਲਟ ਬਣ ਸਕਦੀ ਹੈ, ਤਾਂ ਫਿਰ ਫ਼ਰਕ ਕੀ ਰਹਿ ਗਿਆ? ਮਰਦ ਤੇ ਔਰਤਾਂ ਇੱਕੋ ਜਿਹੇ ਕੰਮ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਵੀ ਆਪਣਾ ਡੋਪ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।"

 

ਦੱਸ ਦੇਈਏ ਕਿ ਲਗਾਤਾਰ ਕਿਆਸ ਲਗਾਏ ਜਾ ਰਹੇ ਸਨ ਕਿ ਸਰਕਾਰ ਮੁਲਾਜ਼ਮ ਔਰਤਾਂ ਨੂੰ ਡੋਪ-ਟੈਸਟ ਕਰਾਉਣ ਤੋਂ ਛੋਟ ਦੇਣ ਬਾਰੇ ਵਿਚਾਰ ਕਰ ਰਹੀ ਹੈ। ਪਰ ਹੁਣ ਖ਼ੁਦ ਮੁੱਖਮੰਤਰੀ ਨੇ ਇਨ੍ਹਾਂ ਕਿਆਸਾਂ ਤੇ ਬਰੇਕ ਲਗਾ ਦਿੱਤੀ।

ਤਸਵੀਰ- Catch News

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amarinder Singh clears air about the dope test for the women