ਅਗਲੀ ਕਹਾਣੀ

ਕੈਪਟਨ ਅਮਰਿੰਦਰ ਸਿੰਘ ਦਾ ਵਿਵਹਾਰ ਹੰਕਾਰੀ ਰਾਜੇ ਵਰਗਾ: ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਵਹਾਰ ਇੱਕ ‘ਹੰਕਾਰੀ ਰਾਜੇ` ਵਰਗਾ ਹੈ, ਜੋ ਇਹ ਸਮਝਦਾ ਹੈ ਕਿ ਉਹ ਕਦੇ ਵੀ ਕੋਈ ਗ਼ਲਤੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ `ਚ ਨਸਿ਼ਆਂ ਦੀ ਸਮੱਸਿਆ ਨਾਲ ਲੜਨ ਲਈ ਉਨ੍ਹਾਂ ਨੂੰ ਇੱਕਜੁਟ ਹੋਣ ਦੀ ਸਲਾਹ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਉਹ ਠੁਕਰਾ ਦਿੱਤੀ, ਜਦ ਕਿ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਦੇ ਮਾਮਲੇ `ਚ ਉਹ ਹੁਣ ਤੱਕ ਪੂਰੀ ਤਰ੍ਹਾਂ ਨਾਕਾਮ ਰਹੇ ਹਨ ਤੇ ਉਨ੍ਹਾਂ ਕਾਰਨ ਹੀ ਸੂਬਾ ਨਰਕ ਵੱਲ ਧੱਕਿਆ ਗਿਆ ਹੈ।

ਆਪਣੇ ਇੱਕ ਬਿਆਨ ਰਾਹੀਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ,‘‘ਮੈਂ ਪਿਛਲੇ ਇੱਕ ਹਫ਼ਤੇ ਤੋਂ ਥੋੜ੍ਹਾ ਸੰਜਮ ਨਾਲ ਕੰਮ ਲੈਂਦਾ ਆ ਰਿਹਾ ਸਾਂ ਤੇ ਤੁਹਾਨੂੰ ਪ੍ਰੇਰਿਤ ਕਰਨ ਦਾ ਜਤਨ ਕਰ ਰਿਹਾ ਸਾਂ ਕਿ ਤੁਸੀਂ ਇਸ ਮਾਮਲੇ `ਚ ਜਾਗ ਜਾਵੋਂ ਤੇ ਕੋਈ ਲੋੜੀਂਦੀ ਕਾਰਵਾਈ ਕਰੋਂ। ਪਰ ਤੁਸੀਂ ਇਸ ਦੀ ਥਾਂ ਲੋਕਾਂ ਦਾ ਧਿਆਨ ਸਰਕਾਰ ਦੀਆਂ ਨਾਕਾਮੀਆਂ ਤੋਂ ਲਾਂਭੇ ਕਰਨ ਲਈ ਡੋਪ ਟੈਸਟ ਜਿਹੀਆਂ ਗੱਲਾਂ ਵੱਲ ਲਾ ਦਿੱਤਾ। ਤੁਸੀਂ ਡੋਪ ਟੈਸਟ ਦੀਆ ਗੱਲਾਂ ਕਰਨ ਦਾ ਮਤਲਬ ਸਮਝਦੇ ਹੋ, ਇਸ ਨਾਲ ਸਮੁੱਚੇ ਵਿਸ਼ਵ `ਚ ਵੱਸਦੇ ਪੰਜਾਬੀਆਂ ਤੱਕ ਇਸ ਦਾ ਕੀ ਸੁਨੇਹਾ ਜਾਵੇਗਾ - ਇਹੋ ਕਿ ਤੁਸੀਂ ਵੀ ਇਸ ਮਾਮਲੇ `ਚ ਸ਼ੱਕੀ ਹੋ।``

ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਚੇਤੇ ਕਰਵਾਇਆ ਕਿ ਉਨ੍ਹਾਂ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਜਨਤਕ ਤੌਰ `ਤੇ ਇਹ ਆਖਿਆ ਸੀ ਕਿ ਪੰਜਾਬ `ਚੋਂ ਨਸਿ਼ਆਂ ਦਾ ਖ਼ਾਤਮਾ ਚਾਰ ਹਫ਼ਤਿਆਂ ਦੇ ਅੰਦਰ ਕਰ ਦਿੱਤਾ ਜਾਵੇਗਾ। ‘ਇਸੇ ਤੋਂ ਸਪੱਸ਼ਟ ਹੈ ਕਿ ਤੁਸੀਂ ਆਪਣਾ ਉਹ ਵਾਅਦਾ ਪੂਰਾ ਕਰਨ `ਚ ਨਾਕਾਮ ਰਹੇ ਹੋ। ਹੁਣ ਜਦੋਂ ਇਸ ਮਾਮਲੇ `ਚ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਆਪਣੀ ਮਦਦ ਦੀ ਪੇਸ਼ਕਸ਼ ਕੀਤੀ, ਤਾਂ ਤੁਸੀਂ ਹੰਕਾਰੀ ਵਿਵਹਾਰ ਵਿਖਾ ਰਹੇ ਹੋ।`

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਵੱਲ ਉਂਗਲ਼ ਨਹੀਂ ਕਰਨੀ ਚਾਹੀਦੀ, ਜਿਹੜੇ ਪੰਜਾਬ ਦੀ ਮਦਦ ਕਰਨੀ ਚਾਹ ਰਹੇ ਹਨ, ਸਗੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਮ ਲੋਕਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਸੂਬੇ ਵਿੱਚ ਇੰਨੇ ਜਿ਼ਆਦਾ ਮਾੜੇ ਹਾਲਾਤ ਕਿਵੇਂ ਹੋ ਗਏ।

ਸੁਖਬੀਰ ਬਾਦਲ ਨੇ ਇਹ ਵੀ ਕਿਹਾ,‘‘ਤੁਹਾਡੀ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਝੂਠਾ ਬਿਆਨ ਦਿੱਤਾ ਸੀ ਕਿ ਪੰਜਾਬ ਦੇ 70 ਫ਼ੀ ਸਦੀ ਨੌਜਵਾਨ ਨਸਿ਼ਆਂ ਦੀ ਮਾੜੀ ਲਤ ਦੇ ਸਿ਼ਕਾਰ ਹਨ। ਤੁਹਾਨੂੰ ਉਨ੍ਹਾਂ ਦੇ ਇਸ ਵਿਚਾਰ ਨੂੰ ਠੀਕ ਕਰਨਾ ਚਾਹੀਦਾ ਸੀ, ਪਰ ਤੁਸੀਂ ਸਗੋਂ ਉਨ੍ਹਾਂ ਦੇ ਉਸ ਬਿਆਨ ਨੂੰ ਪ੍ਰਵਾਨ ਕਰ ਲਿਆ। ਤੁਸੀਂ ਅਜਿਹੀ ਸਿਆਸੀ ਮੌਕਾਪ੍ਰਸਤੀ ਵਿੱਚ ਕਿਉਂ ਉਲਝ ਰਹੇ ਹੋ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਉਦੋਂ ਦੀ ਸਰਕਾਰ ਨੂੰ ਤੁਸੀਂ ਸਹਿਯੋਗ ਕਿਉਂ ਨਹੀਂ ਸੀ ਦਿੱਤਾ, ਜਿਵੇਂ ਹੁਣ ਮੈਂ ਕਰ ਰਿਹਾ ਹਾਂ?``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amrinder behaviour just like arrogant king