ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ

​​​​​​​ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਸੂਬੇ ਦੇ ਮੰਤਰੀ ਵਜੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਮੁੱਖ ਮੰਤਰੀ ਨੇ ਸ੍ਰੀ ਸਿੱਧੂ ਦਾ ਅਸਤੀਫ਼ਾ ਸਵੇਰ ਵੇਲੇ ਹੀ ਪੰਜਾਬ ਦੇ ਰਾਜਪਾਲ ਵਿਜੇਂਦਰ ਪਾਲ ਸਿੰਘ ਬਦਨੌਰ ਨੂੰ ਭੇਜ ਦਿੱਤਾ ਹੈ। ਦੁਪਹਿਰ ਤੱਕ ਸ੍ਰੀ ਬਦਨੌਰ ਨੇ ਵੀ ਸ੍ਰੀ ਸਿੱਧੂ ਦੇ ਅਸਤੀਫ਼ੇ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਸੀ।

 

 

ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬੁਲਾਰੇ ਨੇ ਇਸ ਬਾਰੇ ਅੱਜ ਸਨਿੱਚਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਦੀ ਤਬੀਅਤ ਪਿਛਲੇ ਦੋ ਦਿਨਾਂ ਤੋਂ ਥੋੜ੍ਹੀ ਖ਼ਰਾਬ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਦੋ ਕੁ ਦਿਨ ਪਹਿਲਾਂ ਹੀ ਦਿੱਲੀ ਤੋਂ ਪਰਤੇ ਸਨ।

 

 

ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਸਿੱਧੂ ਦਾ ਅਸਤੀਫ਼ਾ ਅੱਜ ਸਵੇਰੇ ਵੇਖਿਆ ਤੇ ਉਸ ਨੂੰ ਰਸਮੀ ਪ੍ਰਵਾਨਗੀ ਲਈ ਰਾਜਪਾਲ ਵੀ.ਪੀ.ਐੱਸ. ਬਦਨੌਰ ਕੋਲ ਭੇਜ ਦਿੱਤਾ ਹੈ।

 

 

ਚੇਤੇ ਰਹੇ ਕਿ ਦਿੱਲੀ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਆਖਿਆ ਸੀ ਕਿ ਉਹ ਅਸਤੀਫ਼ਾ ਵੇਖਣ ਤੋਂ ਬਾਅਦ ਹੀ ਕੁਝ ਦੱਸ ਸਕਣਗੇ। ਸ੍ਰੀ ਸਿੱਧੂ ਨੇ ਜਦੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ਵਿਖੇ ਭੇਜਿਆ ਸੀ; ਤਦ ਕੈਪਟਨ ਅਮਰਿੰਦਰ ਸਿੰਘ ਉੱਥੇ ਮੌਜੂਦ ਨਹੀਂ ਸਨ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਸ੍ਰੀ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਬਹੁਤ ਹੀ ਸੰਖੇਪ ਸੀ ਤੇ ਉਸ ਵਿੱਚ ਅਸਤੀਫ਼ਾ ਦੇਣ ਦਾ ਕੋਈ ਕਾਰਨ ਆਦਿ ਨਹੀਂ ਲਿਖਿਆ ਹੋਇਆ ਸੀ।

 

 

ਸ੍ਰੀ ਸਿੱਧੂ ਨੇ ਉਂਝ ਤਾਂ ਆਪਣਾ ਅਸਤੀਫ਼ਾ ਬੀਤੀ 10 ਜੂਨ ਨੂੰ ਹੀ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ ਪਰ ਚੋਣਾਂ ਵਿੱਚ ਰੁੱਝੇ ਹੋਣ ਕਾਰਨ ਪਾਰਟੀ ਹਾਈ–ਕਮਾਂਡ ਉਸ ਬਾਰੇ ਕੋਈ ਫ਼ੈਸਲਾ ਨਹੀਂ ਲੈ ਸਕੀ।

 

 

ਉਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਸ੍ਰੀ ਰਾਹੁਲ ਗਾਂਧੀ ਨੇ ਖ਼ੁਦ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ; ਅਜਿਹੇ ਹਾਲਾਤ ਵਿੱਚ ਸ੍ਰੀ ਸਿੱਧੂ ਦਾ ਅਸਤੀਫ਼ਾ ਠੰਢੇ ਬਸਤੇ ਪੈ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Amrinder Singh accepts Navjot Singh Sidhu s resignation